ਧਾਰਕੀ ਦੇ ਪ੍ਰੈੱਸ ਕਲੱਬ ਪ੍ਰਧਾਨ ਤੇ ਪੁਲਸ ਤੋਂ ਘਬਰਾ ਹਿੰਦੂ ਮਕੈਨਿਕ ਨੇ ਕੀਤੀ ਖ਼ੁਦਕੁਸ਼ੀ ਕਰਨ ਦੀ ਕੌਸ਼ਿਸ਼

04/09/2022 3:33:08 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਧਾਰਕੀ ਦੇ ਪ੍ਰੈੱਸ ਕਲੱਬ ਪ੍ਰਧਾਨ ਨਾਲ ਪਾਰਕਿੰਗ ਵਿਵਾਦ ਦੇ ਚੱਲਦੇ ਇਕ ਹਿੰਦੂ ਮਕੈਨਿਕ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਦੀ ਕੌਸ਼ਿਸ਼ ਕੀਤੀ। ਪੁਲਸ ਨੇ ਇਸ ਸਬੰਧ ’ਚ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਹਿੰਦੂ ਮਕੈਨਿਕ ਵਿਜੇਸ ਮੇਗਾਵਾਰ, ਜੋ ਹਸਪਤਾਲ ਵਿਚ ਦਾਖ਼ਲ ਹੈ, ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ

ਸੂਤਰਾਂ ਅਨੁਸਾਰ ਅੱਜ ਸਵੇਰੇ ਧਾਰਕੀ ਸ਼ਹਿਰ ਵਿਚ ਮੋਟਰਸਾਈਕਲ ਮਕੈਨਿਕ ਵਿਜੇਸ ਮੇਗਾਵਰ ਕਿਸੇ ਕੰਮ ਨਾਲ ਸ਼ਹਿਰ ਧਾਰਕੀ ’ਚ ਗਿਆ ਸੀ। ਉੱਥੇ ਪ੍ਰੈੱਸ ਕਲੱਬ ਦੇ ਬਾਹਰ ਜਦ ਉਹ ਆਪਣਾ ਮੋਟਰਸਾਈਕਲ ਖੜਾ ਕਰਨ ਲੱਗਾ ਤਾਂ ਪ੍ਰੈੱਸ ਕਲੱਬ ਧਾਰਕੀ ਦਾ ਪ੍ਰਧਾਨ ਕਾਜੀ ਅਗਨ ਸ਼ੇਰ ਮੋਟਰਸਾਈਕਲ ’ਤੇ ਪਹੁੰਚ ਗਿਆ। ਅਗਨਸ਼ੇਰ ਨੇ ਵਿਜੇਸ ਨੂੰ ਆਪਣਾ ਮੋਟਰਸਾਈਕਲ ਕਿਤੇ ਹੋਰ ਪਾਰਕ ਕਰਨ ਨੂੰ ਕਿਹਾ। ਵਿਜੇਸ ਨੇ ਕਿਹਾ ਕਿ ਮੈਂ ਤਾਂ ਮੋਟਰਸਾਈਕਲ ਪਾਰਕ ਕਰ ਦਿੱਤਾ ਹੈ ਤੂੰ ਕਿਤੇ ਹੋਰ ਪਾਰਕ ਕਰ ਸਕਦਾ ਹਾਂ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 16 ਲੋਕ ਹਥਿਆਰਾਂ ਸਣੇ ਗ੍ਰਿਫ਼ਤਾਰ, ਕਈ ਗੈਂਗਸਟਰ ਵੀ ਸ਼ਾਮਲ

ਇਹ ਗੱਲ ਸੁਣਦੇ ਸਾਰ ਕਾਜੀ ਅਗਨਸ਼ੇਰ ਨੇ ਵਿਜੇਸ ਦੀ ਮਾਰਕੁੱਟ ਕਰ ਦਿੱਤੀ ਅਤੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਮੌਕੇ ’ਤੇ ਪੁਲਸ ਵੀ ਆ ਗਈ ਅਤੇ ਸਾਰਿਆਂ ਨੇ ਵਿਜੇਸ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ। ਵਿਜੇਸ ਨੇ ਘਰ ਜਾ ਕੇ ਏਸਿਡ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਲਈ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਵਿਜੇਸ ਦਾ ਬਿਆਨ ਤਾਂ ਲੈ ਲਿਆ ਪਰ ਕਲੱਬ ਪ੍ਰਧਾਨ ਕਾਜੀ ਅਗਨਸ਼ੇਰ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਮਹਾਰਥੀ ਨਵਜੋਤ ਸਿੱਧੂ ਤੇ ਇਮਰਾਨ ਖਾਨ ਆਖਿਰ ਕਿਉਂ ਸਿਆਸਤ ’ਚ ਹੋ ਗਏ ਫਲਾਪ


rajwinder kaur

Content Editor

Related News