ਪਾਕਿ ਦੇ ਪੰਜਾਬ ''ਚ ਅੱਤਵਾਦੀਆਂ ਤੋਂ ਬਰਾਮਦ ਹਥਿਆਰਾਂ ''ਚੋਂ 3.12 ਲੱਖ ਹਥਿਆਰ ਗਾਇਬ

10/17/2019 2:15:17 PM

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਸਰਕਾਰ ਬੇਸ਼ੱਕ ਅੱਤਵਾਦ ਵਿਰੁੱਧ ਲੜਾਈ ਲੜਨ ਸਬੰਧੀ ਕਈ ਤਰ੍ਹਾਂ ਦੇ ਦਾਅਵੇ ਕਰ ਰਹੀ ਹੈ। ਸੱਚਾਈ ਇਹ ਹੈ ਕਿ ਪਾਕਿਸਤਾਨ ਦੀ ਪੁਲਸ ਇਸ ਸਮੇਂ ਅੱਤਵਾਦੀਆਂ ਨੂੰ ਹਰ ਸੰਭਵ ਸਹਿਯੋਗ ਦੇ ਰਹੀ ਹੈ। ਬੇਸ਼ੱਕ ਪਾਕਿਸਤਾਨ ਦੇ ਰਾਜ ਪੰਜਾਬ ਦੀ ਪੁਲਸ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਆਧੁਨਿਕ ਹਥਿਆਰ ਬਰਾਮਦ ਕੀਤੇ ਸਨ। ਜਿੰਨੇ ਵੀ ਹਥਿਆਰ ਪੁਲਸ ਨੇ ਅੱਤਵਾਦੀਆਂ ਤੋਂ ਬਰਾਮਦ ਕੀਤੇ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਪੁਲਸ ਸਟੇਸ਼ਨਾਂ ਦੇ ਮਾਲਖਾਨੇ 'ਚੋਂ ਕੌਣ ਲੈ ਗਿਆ ਹੈ। ਪਾਕਿਸਤਾਨ ਸਰਕਾਰ ਵਲੋਂ ਕੀਤੀ ਗੁਪਤ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ। ਪਾਕਿਸਤਾਨ ਦੇ ਪੰਜਾਬ ਵਿਚ ਪੁਲਸ ਨੇ ਬੀਤੇ 10 ਸਾਲਾਂ ਵਿਚ ਜੋ ਹਥਿਆਰ ਬਰਾਮਦ ਕੀਤੇ ਸਨ, ਉਨ੍ਹਾਂ 'ਚੋਂ 3 ਲੱਖ 12 ਹਜ਼ਾਰ ਹਥਿਆਰ ਪੁਲਸ ਮਾਲਖਾਨੇ 'ਚੋਂ ਗੁੰਮ ਦੱਸੇ ਜਾ ਰਹੇ ਹਨ।

ਇਸ ਸਬੰਧੀ ਪਾਕਿਸਤਾਨ ਸਰਕਾਰ ਕੋਲ ਜੋ ਗੁਪਤ ਰਿਪੋਰਟ ਪਹੁੰਚੀ ਹੈ, ਉਸ ਨੂੰ ਬਹੁਤ ਹੀ ਗੁਪਤ ਰੱਖਿਆ ਜਾ ਰਿਹਾ ਹੈ। ਅੰਤਰਰਾਸ਼ਟਰੀ ਦਬਾਅ ਕਾਰਣ ਇਹ ਮਾਮਲਾ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬਦਨਾਮ ਕਰ ਸਕਦਾ ਹੈ। ਬੀਤੇ 10 ਸਾਲ ਵਿਚ ਬਰਾਮਦ ਹਥਿਆਰਾਂ ਵਿਚੋਂ ਜੋ ਹਥਿਆਰ ਗਾਇਬ ਦੱਸੇ ਜਾਂਦੇ ਹਨ, ਉਸ ਵਿਚ ਕਲਾਸਿਨਕੋਵ-4490, ਰਾਈਫਲ-43954, ਵੱਖ-ਵੱਖ ਬੋਰ ਦੀਆਂ ਬੰਦੂਕਾਂ-66695, ਗ੍ਰੇਡ-3454 ਸਮੇਤ ਰਿਵਾਲਵਰ, ਪਿਸਤੌਲ, ਕਾਰਵਾਈਨ, ਗੋਲੀ ਸਿੱਕਾ ਆਦਿ ਸ਼ਾਮਲ ਹੈ। ਸੂਤਰਾਂ ਅਨੁਸਾਰ ਇਹ ਗੁੰਮ ਹੋਏ ਹਥਿਆਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚੋਂ ਅੱਤਵਾਦੀਆਂ ਤੋਂ ਬਰਾਮਦ ਕੀਤੇ ਗਏ ਸਨ। ਪੰਜਾਬ ਪੁਲਸ ਦੇ ਉੱਚ ਅਧਿਕਾਰੀ ਇਨ੍ਹਾਂ ਗੁੰਮ ਹੋਏ ਹਥਿਆਰਾਂ ਸਬੰਧੀ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦੇ ਅਧਿਕਾਰੀਆਂ ਦੇ ਨਾਂ ਲੈ ਰਹੇ ਹਨ। ਇਸ ਸਬੰਧੀ ਕੋਈ ਲਿਖਤੀ ਹੁਕਮ ਨਾ ਹੋਣ ਕਾਰਣ ਆਈ. ਐੱਸ. ਆਈ. ਨੇ ਇਸ ਮਾਮਲੇ ਤੋਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨਾਲ ਅਲੱਗ ਕਰ ਲਿਆ ਹੈ।

ਸੂਤਰਾਂ ਅਨੁਸਾਰ ਜੋ ਰਿਪੋਰਟ ਇਸ ਸਬੰਧੀ ਤਿਆਰ ਕੀਤੀ ਹੈ, ਉਸ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਪੁਲਸ ਨੇ ਕੁਲ 5128 ਕਲਾਸਿਨਕੋਵ ਰਾਈਫਲ ਅੱਤਵਾਦੀਆਂ ਤੋਂ ਬਰਾਮਦ ਕੀਤੀਆਂ ਜਦਕਿ ਪੁਲਸ ਮਾਲਖਾਨੇ ਵਿਚ 638 ਹੀ ਪਹੁੰਚੀਆਂ। ਇਸ ਤਰ੍ਹਾਂ 52307 ਰਾਈਫਲ ਫੜੀਆਂ ਗਈਆਂ। ਪਰ ਪੁਲਸ ਮਾਲਖਾਨੇ ਵਿਚ 8353 ਜਮ੍ਹਾ ਹੋਈਆਂ। ਜਦਕਿ ਬੰਦੂਕਾਂ 79973 ਬਰਾਮਦ ਕੀਤੀਆਂ ਗਈਆਂ, ਮਾਲਖਾਨੇ ਵਿਚ 13278 ਜਮ੍ਹਾ ਹੋਈਆਂ। ਜਦਕਿ ਰਿਵਾਲਵਰ, ਪਿਸਟਲ, ਕਾਰਬਾਈਨ ਅਤੇ ਗੋਲੀ ਸਿੱਕਾ ਇਸ ਤੋਂ ਅਲੱਗ ਹੈ।


Baljeet Kaur

Content Editor

Related News