ਬੱਚੀ ਕੋਲੋਂ ਗਲਤੀ ਨਾਲ ਉੱਡ ਗਿਆ ਤੋਤਾ ਤਾਂ ਮਾਲਕ ਨੇ ਦਿੱਤੀ ਖ਼ੌਫ਼ਨਾਕ ਸਜ਼ਾ

06/04/2020 4:40:33 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਅੱਜ ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ 'ਚ 8 ਸਾਲਾ ਬੱਚੀ ਜਾਹਿਰਾ ਦੀ ਉਸ ਦੇ ਮਾਲਕ ਨੇ ਕੇਵਲ ਇਸ ਲਈ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਕਿਉਂਕਿ ਉਸ ਦੇ ਕਾਰਨ ਮਾਲਕ ਦਾ ਪਾਲਤੂ ਤੋਤਾ ਪਿੰਜਰੇ 'ਚੋਂ ਉੱਡ ਗਿਆ ਸੀ।

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਘੱਟ ਰਿਹਾ ਕੋਰੋਨਾ ਦਾ ਕਹਿਰ, ਗੁਰਦਾਸਪੁਰ 'ਚ ਨਵੇਂ ਮਾਮਲੇ ਦੀ ਪੁਸ਼ਟੀ

ਜੋ ਕਿ ਰਾਵਲਪਿੰਡੀ 'ਚ ਇਕ ਪਤੀ-ਪਤਨੀ ਦੇ ਕੋਲ ਘਰੇਲੂ ਕੰਮਕਾਜ ਕਰਦੀ ਸੀ। ਅੱਜ ਸਵੇਰੇ ਉਹ ਉਨ੍ਹਾਂ ਦੇ ਪਾਲਤੂ ਤੋਤੇ ਨਾਲ ਖੇਡ ਰਹੀ ਸੀ ਕਿ ਅਚਾਨਕ ਪਿੰਜਰਾ ਖੁੱਲ੍ਹ ਗਿਆ ਅਤੇ ਤੋਤਾ ਉੱਡ ਗਿਆ, ਜਿਸ ਕਾਰਨ ਮਾਲਕ ਨੇ ਗੁੱਸੇ 'ਚ ਆ ਕੇ ਜਾਹਿਰਾ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਉਸ ਨੂੰ ਗੰਭੀਰ ਹਾਲਤ 'ਚ ਬੇਗਮ ਅਖਤਰ ਰੂਖਸਾਨਾ ਮੈਮੋਰੀਅਲ ਹਸਪਤਾਲ 'ਚ ਲੈ ਕੇ ਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋਂ : ਘੱਲੂਘਾਰਾ ਦਿਹਾੜੇ 'ਤੇ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਆਰੰਭ

ਇਸ ਸਬੰਧੀ ਸੂਚਨਾ ਮਿਲਦਿਆਂ ਪੁਲਸ ਨੇ ਹਸਪਤਾਲ 'ਚ ਪਹੁੰਚ ਕੇ ਜਾਹਿਰਾ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮੁਲਜ਼ਮ ਪਤੀ-ਪਤਨੀ ਜੋ ਇਕ ਫੈਕਟਰੀ ਦਾ ਮਾਲਕ ਹੈ, ਦੇ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ।


Baljeet Kaur

Content Editor

Related News