ਗਰਲਫ੍ਰੈਡ ਨਾਲ ਰੰਗੇ ਹੱਥੀਂ ਫੜੇ ਗਏ ISI ਚੀਫ ਜਨਰਲ ਫੈਜ ਹਾਮਿਦ, ਗੁੱਸੇ ’ਚ ਪਤਨੀ ਨੇ ਚਲਾਈ ਸੀ ਗੋਲੀ

09/18/2021 5:34:34 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਅਫਗਾਨਿਸਤਾਨ ਦੇ ਵਿਦਰੋਹੀਆਂ ਦੇ ਗੜ ਪੰਜਸ਼ੀਰ ਘਾਟੀ ’ਚ ਤਾਲਿਬਾਨ ਦੇ ਨਾਲ ਮਿਲ ਕੇ ਖੂਨੀ ਖੇਡ ਖੇਡਣ ਵਾਲੀ ਪਾਕਿਸਤਾਨੀ ਖੁਫ਼ੀਆਂ ਏਜੰਸੀ ਆਈ.ਐੱਸ.ਆਈ ਦੇ ਮੁੱਖੀ ਲੈਫ. ਜਨਰਲ ਫੈਜ ਹਾਮਿਦ ਵਿਵਾਦਾਂ ’ਚ ਆ ਗਏ ਹਨ। ਲਗਭਗ ਇੱਕ ਹਫ਼ਤਾ ਪਹਿਲਾਂ ਫੈਜ ਹਾਮਿਦ ਪਾਕਿਸਤਾਨ ਦੀ ਇੱਕ ਮਸ਼ਹੂਰ ਪੱਤਰਕਾਰ ਦੇ ਨਾਲ ਆਪਣੇ ਹੀ ਘਰ ’ਚ ਇਤਰਾਜਯੋਗ ਸਥਿਤੀ ’ਚ ਆਪਣੀ ਪਤਨੀ ਦੇ ਹੱਥੋਂ ਫੜੇ ਗਏ ਸੀ। ਫੈਜ ਹਮੀਦ ਦੀ ਪਤਨੀ ਨੇ ਦੋਵਾਂ ਨੂੰ ਇਤਰਾਜਯੋਗ ਹਾਲਤ ’ਚ ਵੇਖ ਕੇ ਗੋਲੀ ਚਲਾ ਦਿੱਤੀ ਸੀ ਪਰ ਗੋਲੀ ਕਿਸੇ ਨੂੰ ਨਹੀਂ ਲੱਗੀ। ਇਸ ਗੱਲ ਨੂੰ ਲੈ ਕੇ ਸ਼ੋਰ ਤਾਂ ਮਚਿਆ ਪਰ ਫੈਜ ਹਾਮਿਦ ਦੇ ਡਰ ਨਾਲ ਕਿਸੇ ਪੱਤਰਕਾਰ ਨੇ ਇਹ ਸਮਾਚਾਰ ਪ੍ਰਕਾਸ਼ਤ ਨਹੀਂ ਕੀਤਾ।

ਪੜ੍ਹੋ ਇਹ ਵੀ ਖ਼ਬਰ - ਕੈਪਟਨ ਅਮਰਿੰਦਰ ਸਿੰਘ ਨੂੰ ਮਾਸਟਰ ਮੋਹਨ ਲਾਲ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਸੂਤਰਾਂ ਦੇ ਅਨੁਸਾਰ ਕੁਝ ਪੱਤਰਕਾਰਾਂ ਨੇ ਇਸ ਮਾਮਲੇ ਵਿੱਚ ਚੁੱਪ ਰਹਿਣਾ ਤਾਂ ਵਧੀਆਂ ਸਮਝਿਆ ਪਰ ਵਿਦੇਸ਼ੀ ਨਿਊਜ ਏਜੰਸੀਆਂ ਨੂੰ ਦੱਸਿਆ ਕਿ ਇਸ ਸ਼ਰਮਨਾਕ ਘਟਨਾ ਨਾਲ ਕੁਝ ਦਿਨ ਪਹਿਲਾ ਜਨਰਲ ਫੈਜ ਕਹਿਣ ਨੂੰ ਤਾਂ ਤਾਲਿਬਾਨ ਸਰਕਾਰ ਦੀ ਮਦਦ ਲਈ ਕਾਬੁਲ ਗਏ ਸੀ ਪਰ ਵਿਦਰੋਹੀਆਂ ਦਾ ਕਹਿਣਾ ਹੈ ਕਿ ਜਨਰਲ ਫੈਜ ਦੇ ਇਸ਼ਾਰੇ ’ਤੇ ਪਾਕਿਸਤਾਨੀ ਕਮਾਂਡੋ ਨੇ ਪੰਜਸ਼ੀਰ ’ਚ ਕਤਲੇਆਮ ਕੀਤਾ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਸੂਤਰਾਂ ਅਨੁਸਾਰ ਸਾਲ 1960 ਦੇ ਦਹਾਕੇ ’ਚ ਪਾਕਿ ’ਚ ਇਕ ਜਨਰਲ ਰਾਣੀ ਹੋਇਆ ਕਰਦੀ ਸੀ। ਉਨ੍ਹਾਂ ਦਾ ਨਾਮ ਅਕਲੀਮ ਅਖਤਰ ਸੀ। ਸਾਲ 1969 ਤੋਂ ਲੈ ਕੇ ਸਾਲ 1971 ਵਿੱਚ ਜਨਰਲ ਰਾਣੀ ਅਕਲੀਮ ਅਖਤਰ ਨੂੰ ਪਾਕਿਸਤਾਨ ਦੀ ਸਭ ਤੋਂ ਸ਼ਕਤੀਸਾਲੀ ਜਨਾਨੀ ਮੰਨਿਆ ਜਾਂਦਾ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਦ ਵੀ ਕਿਸੇ ਨੂੰ ਪਾਕਿਸਤਾਨੀ ਤਾਨਾਸ਼ਾਹ ਨਾਲ ਕੋਈ ਗੱਲ ਕਹਿਣੀ ਹੁੰਦੀ ਸੀ ਤਾਂ ਉਹ ਜਨਰਲ ਰਾਣੀ ਨਾਲ ਸੰਪਰਕ ਕਰਦਾ ਸੀ। ਇਸ ਵਿੱਚ ਪਾਕਿਸਤਾਨੀ ਨੇਤਾ ਅਤੇ ਨੌਕਰਸ਼ਾਹ ਸ਼ਾਮਲ ਸੀ। ਜਨਰਲ ਰਾਣੀ ਦੀ ਵੈਸੇ ਸ਼ੁਰੂ ’ਚ ਇਕ ਪੁਲਸ ਕਰਮਚਾਰੀ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ 6 ਬੱਚੇ ਸੀ। ਇੱਕ ਵਾਰ ਉਸ ਨੇ ਬੁਰਕਾ ਉਤਾਰ ਦਿੱਤਾ ਤਾਂ ਉਸ ਦਾ ਪਤੀ ਭੜਕ ਗਿਆ। ਇਸ ਦੇ ਬਾਅਦ ਅਕਲੀਮ ਅਖਤਰ ਆਪਣੇ ਬੱਚਿਆਂ ਨੂੰ ਲੈ ਕੇ ਘਰ ਛੱਡ ਕੇ ਚਲੀ ਗਈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ

ਸੂਤਰਾਂ ਅਨੁਸਾਰ ਫੈਜ ਹਮੀਦ ਦੇ ਨਾਲ ਇਤਰਾਜਯੋਗ ਹਾਲਤ ’ਚ ਫੜੀ ਗਈ ਜਨਰਲ ਰਾਣੀ ਦੀ ਕੁੜੀ, ਜੋ ਬਹੁਤ ਹੀ ਸੁੰਦਰ ਹੈ, ਪਾਕਿਸਤਾਨ ਦੀ ਇੱਕ ਚਰਚਿਤ ਪੱਤਰਕਾਰ ਹੈ। ਇਸੇ ਪਾਕਿਸਤਾਨੀ ਪੱਤਰਕਾਰ ਦੇ ਨਾਲ ਹੁਣ ਮਾਜੂਦਾ ਆਈ.ਐੱਸ.ਆਈ ਚੀਫ ਜਨਰਲ ਫੈਜ ਹਾਮਿਦ ਦੇ ਪ੍ਰੇਮ ਸਬੰਧਾਂ ਦੀ ਚਰਚਾਂ ਸਾਰਿਆਂ ਦੇ ਜੁਬਾਨ ’ਤੇ ਹੈ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਜਨਰਲ ਫੈਜ ਅਤੇ ਉਨਾਂ ਦੀ ਜਨਰਲ ਰਾਣੀ ਘਰ ’ਤੇ ਇਤਰਾਜਯੋਗ ਹਾਲਤ ’ਚ ਸੀ ਅਤੇ ਇਸ ਦੌਰਾਨ ਆਈ.ਐੱਸ.ਆਈ ਚੀਫ ਦੀ ਪਤਨੀ ਆ ਗਈ ਅਤੇ ਉਨ੍ਹਾਂ ਨੇ ਰੰਗੇਂ ਹੱਥੀਂ ਫੜ ਲਿਆ। ਆਈ.ਐੱਸ.ਆਈ ਚੀਫ ਦੀ ਕਰਤੂਤ ਵੇਖ ਕੇ ਉਸ ਦੀ ਪਤਨੀ ਇਨ੍ਹਾਂ ਗੁੱਸੇ ’ਚ ਆ ਗਈ ਕਿ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ਨੂੰ ਦਬਾਉਣ ਦਾ ਯਤਨ ਕੀਤਾ ਗਿਆ, ਲੇਕਿਨ ਮੀਡੀਆ ਨੇ ਇਸ ਮਾਮਲੇ ਨੂੰ ਵਿਦੇਸ਼ੀ ਪੱਤਰਕਾਰਾਂ ਨੂੰ ਦੱਸ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ


rajwinder kaur

Content Editor

Related News