ਪਾਕਿ ਕ੍ਰਿਕਟਰ ਅਕਮਲ ਦੀ ਅਪੀਲ 'ਤੇ ਸੁਣਵਾਈ ਕਰਨਗੇ ਸੁਪਰੀਮ ਕੋਰਟ ਦੇ ਸਾਬਕਾ ਜੱਜ

05/31/2020 3:38:18 PM

ਕਰਾਚੀ : ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਰਿਟਾਇਰਡ) ਫਕੀਰ ਮੁਹੰਮਦ ਖੋਖਰ ਭ੍ਰਿਸ਼ਟ ਸੰਪਰਕ ਦੀ ਜਾਣਕਾਰ ਦੇਣ 'ਚ ਅਸਫਲ ਰਹਿਣ ਕਾਰਨ ਪਾਬੰਦੀ ਦਾ ਸਾਹਮਣਾ ਕਰ ਰਹੇ ਉਮਰ ਅਕਮਲ ਦੀ 3 ਸਾਲ ਦੀ ਸਜਾ ਖਿਲਾਫ ਅਪੀਲ 'ਤੇ ਸੁਣਵਾਈ ਕਰਨਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਨੁਸ਼ਾਸਨਾਤਮਕ ਪੈਨਲ ਨੇ ਅਕਮਲ ਨੂੰ ਇਸ ਸਾਲ ਪਾਕਿਸਤਾਨ ਸੁਪਰ ਲੀਗ ਤੋਂ ਪਹਿਲਾਂ ਭ੍ਰਿਸ਼ਟ ਸੰਪਰਕ ਦੀ  ਜਾਣਕਾਰੀ ਨਹੀਂ ਦੇਣ ਦਾ ਦੋਸ਼ੀ ਪਾਉਂਦਿਆਂ ਉਸ ਨੂੰ ਪਿਛਲੇ ਮਹੀਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਬੈਨ ਕਰ ਦਿੱਤਾ ਸੀ। 

30 ਸਾਲਾ ਅਕਮਲ ਨੇ ਆਪਣੀ ਪਾਬੰਦੀ ਨੂੰ ਚੁਣੌਤੀ ਦੇ ਦਿੱਤੀ ਸੀ ਤੇ ਪੀ. ਸੀ. ਬੀ. ਨੇ ਕਿਹਾ ਕਿ ਰਿਟਾਇਰਡ ਜਸਟਿਸ ਖੋਖਰ ਅਪੀਲ ਦੀ ਸੁਣਵਾਈ ਦੀ ਤਾਰੀਖ ਤੈਅ ਕਰਨਗੇ। ਰਿਪੋਰਟ ਮੁਤਾਬਕ ਅਕਮਲ ਨੇ ਆਪਣੇ ਮਾਮਲੇ ਦੀ ਸੁਣਵਾਈ ਵਿਚ ਮਦਦ ਲਈ ਸੰਸਦੀ ਮਾਮਲਿਆਂ ਦੇ ਪ੍ਰਧਾਨ ਦੇ ਸਲਾਹਕਾਰ ਬਾਬਰ ਅਵਾਨ ਦੀ ਲਾਅ ਫਰਮ ਦੀਆਂ ਸੇਵਾਵਾਂ ਲਈਆਂ ਹਨ। ਪਾਕਿਸਤਾਨ ਸੁਪਰ ਲੀਗ ਟੀਮ ਕਵੇਟਾ ਗਲੈਡੀਏਟਰਸ ਵੱਲੋਂ ਖੇਡਣ ਵਾਲੇ ਅਕਮਲ ਨੂੰ ਫਰਵਰੀ 2020 ਪੀ. ਐੱਸ. ਐੱਲ. ਵਿਚ ਇਸਲਾਮਾਬਾਦ ਖਿਲਾਫ ਪਹਿਲੇ ਮੈਚ ਤੋਂ ਕੁਝ ਘੰਟੇ ਪਹਿਲਾਂ ਮੁਲਤਵੀ ਕਰ ਦਿੱਤਾ ਸੀ। ਪਾਕਿਸਤਾਨ ਵੱਲੋਂ ਪਿਛਲੀ ਵਾਰ ਅਕਤੂਬਰ ਵਿਚ ਖੇਡਣ ਵਾਲੇ ਅਕਮਲ ਨੇ ਹੁਣ ਤਕ 16 ਟੈਸਟ, 121 ਵਨ ਡੇ ਅਤੇ 84 ਟੀ-20 ਮੁਕਾਬਲੇ ਖੇਡੇ ਹਨ, ਜਿਸ ਵਿਚ ਉਸ ਨੇ ਕ੍ਰਮਵਾਰ : 1003, 3194 ਅਤੇ 1690 ਦੌੜਾਂ ਬਣਾਈਆਂ।

Ranjit

This news is Content Editor Ranjit