ਬਕਰੀਦ ’ਤੇ ਪਸ਼ੂਆਂ ਦੀ ਬਲੀ ਦੇ ਕੇ ਮੁਸਲਿਮ ਫਿਰਕੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਕੇਸ ਦਰਜ

07/12/2022 2:29:10 PM

ਗੁਰਦਾਸਪੁਰ (ਵਿਨੋਦ)- ਬਕਰੀਦ ’ਤੇ ਪਸ਼ੂਆਂ ਦੀ ਬਲੀ ਦੇ ਕੇ ਮੁਸਲਿਮ ਫਿਰਕੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਅਹਿਮਦੀਆਂ ਭਾਈਚਾਰੇ ਦੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਮਾਤ-ਏ-ਅਹਿਮਦੀਆਂ ਭਾਈਚਾਰੇ ਦੇ ਬੁਲਾਰੇ ਸਲੀਮੂਦੀਨ ਨੇ ਦੱਸਿਆ ਕਿ ਮੁਸਲਿਮ ਫਿਰਕੇ ਦੇ ਕੁਝ ਲੋਕਾਂ ਨੂੰ ਕਿਸੇ ਨੇ ਦੱਸਿਆ ਕਿ ਅਹਿਮਦੀਆਂ ਭਾਈਚਾਰੇ ਦੇ ਲੋਕ ਆਪਣੇ ਘਰਾਂ ’ਚ ਪਸ਼ੂਆਂ ਦੀ ਬਲੀ ਦੇ ਰਹੇ ਹਨ, ਜਿਸ ’ਤੇ ਲੋਕ ਅਹਿਮਦੀਆਂ ਭਾਈਚਾਰੇ ਦੇ ਲੋਕਾਂ ਨਾਲ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਗਏ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ: ਕੂੜੇ ਦੇ ਢੇਰ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼

ਇਨ੍ਹਾਂ ਲੋਕਾਂ ਨੇ ਰੌਲਾ ਪਾ ਦਿੱਤਾ ਲੋਕਾਂ ਨੂੰ ਵੀ ਇਕੱਠਾ ਕਰ ਲਿਆ। ਪੁਲਸ ਨੇ ਵੀ ਬਿਨਾਂ ਕਿਸੇ ਜਾਂਚ ਦੇ ਅਹਿਮਦੀਆਂ ਭਾਈਚਾਰੇ ਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬੁਲਾਰੇ ਨੇ ਕਿਹਾ ਕਿ ਸਾਡੇ ਭਾਈਚਾਰੇ ਦੇ ਲੋਕ ਖੁੱਲ੍ਹੇਆਮ ਨਹੀਂ, ਬਲਕਿ ਆਪਣੇ ਘਰਾਂ ’ਚ ਬਕਰੀਦ ’ਤੇ ਪਸ਼ੂਆਂ ਦੀ ਬਲੀ ਦੇ ਰਹੇ ਸੀ, ਜੋ ਕਿਸੇ ਵੀ ਤਰ੍ਹਾਂ ਨਾਲ ਗਲਤ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)


rajwinder kaur

Content Editor

Related News