ਹੈਦਰਾਬਾਦ ''ਚ ਪਿਆਜ਼ ਵੇਚਣ ਵਾਲੀ ਮਹਿਲਾ ਦੇ 15-20 ਕਿਲੋ ਪਿਆਜ਼ ਚੋਰੀ

12/15/2019 9:29:02 AM

ਹੈਦਰਾਬਾਦ—ਪਿਆਜ਼ ਦੇ ਕਾਫੀ ਮਹਿੰਗਾ ਹੋਣ ਦੇ ਦੌਰਾਨ ਇਸ ਦੀਆਂ ਚੋਰੀ ਦੀਆਂ ਘਟਨਾਵਾਂ ਵੀ ਵਧਦੀਆਂ ਜਾ ਰਹੀਆਂ ਹਨ। ਇਥੇ ਇਕ ਮਹਿਲਾ ਪਿਆਜ਼ ਵਿਕਰੇਤਾ ਦੇ ਠੇਲੇ ਤੋਂ 15-20 ਕਿਲੋ ਪਿਆਜ਼ ਦੀ ਚੋਰੀ ਕਰ ਲਈ ਗਈ। ਚੋਰੀ ਦੀ ਇਹ ਘਟਨਾ ਕੈਮਰੇ 'ਚ ਕੈਦ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਇਹ ਘਟਨਾ ਵੀਰਵਾਰ-ਸ਼ੁੱਕਰਵਾਰ ਰਾਤ ਨੂੰ ਹੋਈ ਅਤੇ ਮਹਿਲਾ ਨੂੰ ਸ਼ੁੱਕਰਵਾਰ ਦੀ ਸਵੇਰੇ ਨੂੰ ਆਪਣੇ ਠੇਲੇ ਤੋਂ ਪਿਆਜ਼ ਗਾਇਬ ਮਿਲਿਆ। ਚਿਕੱੜਪੱਲੀ ਪੁਲਸ ਸਟੇਸ਼ਨ ਦੇ ਇੰਸਪੈਕਟਰ ਪੀ ਸ਼ਿਵ ਸ਼ੰਕਰ ਰਾਓ ਨੇ ਕਿਹਾ ਕਿ ਹਾਲਾਂਕਿ ਇਸ ਬਾਰੇ 'ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਕਿਉਂਕਿ ਮਹਿਲਾ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਇਕ ਸੀ.ਸੀ.ਟੀ.ਵੀ. ਫੁਟੇਜ਼ 'ਚ ਦੇਖਿਆ ਗਿਆ ਕਿ ਅਣਪਛਾਤੇ ਵਿਅਕਤੀ ਨੇ ਆਪਣੇ ਦੋਪਹੀਆ ਵਾਹਨ ਨੂੰ ਪਾਰਕ ਕਰਨ ਦੇ ਬਾਅਦ
ਠੇਲੇ 'ਤੇ ਰੱਖੋ ਬੋਰੇ ਦੇ ਕਵਰ ਨੂੰ ਖੋਲ੍ਹਿਆ ਅਤੇ ਬਾਅਦ 'ਚ ਇਕ ਟੋਕਰੀ ਨਾਲ ਪਿਆਜ਼ ਕੱਢ ਕੇ ਆਪਣੇ ਬੈਗ 'ਚ ਭਰ ਲਿਆ। ਬਾਅਦ 'ਚ ਉਹ ਗੱਡੀ ਲੈ ਕੇ ਚੱਲਾ ਗਿਆ। ਪੁਲਸ ਨੇ ਕਿਹਾ ਕਿ ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਜਮ੍ਹਾ ਸਟਾਕ 'ਚੋਂ ਲਗਭਗ 15-20 ਕਿਲੋ ਪਿਆਜ਼ ਗਾਇਬ ਸੀ ਪਰ ਬਾਅਦ 'ਚ ਉਸ ਨੇ ਦੱਸਿਆ ਕਿ ਉਸ ਨੇ ਰਸਮੀ ਸ਼ਿਕਾਇਤ ਦਰਜ ਕਰਨ 'ਚ ਕੋਈ ਦਿਲਚਸਪੀ ਨਹੀਂ ਹੈ। ਹੈਦਰਾਬਾਦ ਦੇ ਖੁਦਰਾ ਬਾਜ਼ਾਰ 'ਚ ਪਿਆਜ਼ ਦੀਆਂ ਕੀਮਤਾਂ ਗੁਣਵੱਤਾ ਦੇ ਆਧਾਰ 'ਤੇ 40 ਰੁਪਏ ਤੋਂ 150 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਹਨ


Aarti dhillon

Content Editor

Related News