ਆਸਾਮ ''ਚ ਕੋਵਿਡ-19 ਕਾਰਨ ਦੋ ਹੋਰ ਮੌਤਾਂ, ਇੰਨੀ ਹੋਈ ਗਿਣਤੀ

07/09/2020 8:00:51 PM

ਗੁਹਾਟੀ— ਅਸਾਮ ਦੇ ਸਿਹਤ ਮੰਤਰੀ ਹੇਮੰਤ ਵਿਸ਼ਵ ਸਰਮਾ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਨਾਲ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਵੀਰਵਾਰ ਤੱਕ ਇਸ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ।

ਸਰਮਾ ਨੇ ਟਵੀਟ ਕੀਤਾ, “ਮੈਨੂੰ ਬਹੁਤ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਜੀ. ਐੱਮ. ਸੀ. ਐੱਚ. ਕੋਵਿਡ ਆਈ. ਸੀ. ਯੂ ਵਿਚ ਦਾਖਲ ਦੋ ਹੋਰ ਕੋਵਿਡ-19 ਮਰੀਜ਼ਾਂ ਦੀ ਅੱਜ ਸਵੇਰੇ ਲਾਗ ਕਾਰਨ ਮੌਤ ਹੋ ਗਈ। ਦੋਵੇਂ ਵੈਂਟੀਲੇਟਰਾਂ 'ਤੇ ਸਨ।''

ਸੂਬੇ ਵਿਚ ਹੁਣ ਤੱਕ 14,032 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਿਨ੍ਹਾਂ ਵਿੱਚੋਂ 5,279 ਇਲਾਜ ਅਧੀਨ ਹਨ, ਜਦੋਂ ਕਿ 8,726 ਸੰਕਰਮਣ ਤੋਂ ਛੁਟਕਾਰਾ ਪਾ ਕੇ ਵਾਪਸ ਘਰ ਪਰਤੇ ਹਨ।


Sanjeev

Content Editor

Related News