ਨੇਪਾਲ ਨਦੀ 'ਚ ਲਾਪਤਾ ਸੱਤ ਭਾਰਤੀ ਸੈਲਾਨੀਆਂ ਨੂੰ ਬਚਾਇਆ ਗਿਆ

06/17/2022 5:51:16 PM

ਕਾਠਮੰਡੂ (ਭਾਸ਼ਾ)- ਨੇਪਾਲ ਦੇ ਲੁੰਬੀਨੀ ਸੂਬੇ ਵਿੱਚ ਇੱਕ ਨਦੀ ਵਿੱਚ ਰਾਫਟਿੰਗ ਦੌਰਾਨ ਲਾਪਤਾ ਹੋਏ ਸੱਤ ਭਾਰਤੀ ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿ ਰਾਈਜ਼ਿੰਗ ਨੇਪਾਲ ਅਖ਼ਬਾਰ ਮੁਤਾਬਕ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਭਾਰਤੀ ਸੈਲਾਨੀਆਂ ਦੀ ਕਿਸ਼ਤੀ ਵੀਰਵਾਰ ਸ਼ਾਮ ਪਾਲਪਾ ਜ਼ਿਲੇ 'ਚ ਕਾਲੀਗੰਡਕੀ ਨਦੀ 'ਚ ਰਾਫਟਿੰਗ ਦੌਰਾਨ ਲਾਪਤਾ ਹੋ ਗਈ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਸਰੀ ਨਿਵਾਸੀ ਪੰਜਾਬਣ ਨੀਲਮ ਸਹੋਤਾ ਨੂੰ ਮਿਲੇਗਾ 'ਵੂਮੈਨ ਆਫ਼ ਦਾ ਈਅਰ' ਐਵਾਰਡ

ਪਾਲਪਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ (ਸੀਡੀਓ) ਜਗਨਨਾਥ ਪੁੰਟਾ ਦੇ ਅਨੁਸਾਰ ਸੈਲਾਨੀ ਪਾਲਪਾ ਦੇ ਰਾਣੀ ਮਹਿਲ ਖੇਤਰ ਦੇ ਨੇੜੇ ਲਾਪਤਾ ਹੋ ਗਏ ਸਨ ਅਤੇ ਘਟਨਾ ਦੇ 45 ਮਿੰਟਾਂ ਵਿੱਚ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਚਾ ਲਿਆ ਗਿਆ ਸੀ। ਸੀਡੀਓ ਨੇ ਕਿਹਾ ਕਿ ਸੈਲਾਨੀਆਂ ਨੂੰ ਕਾਲੀਗੰਡਕੀ ਨਦੀ ਵਿੱਚ ਰਾਫਟਿੰਗ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਦੇਸ਼ ਵਿੱਚ ਮੌਨਸੂਨ ਦੌਰਾਨ ਨਦੀਆਂ ਤੇਜ਼ ਵਹਾਅ ਨਾਲ ਵਗਦੀਆਂ ਹਨ। ਕਾਲੀਗੰਡਕੀ ਨਦੀ ਨੇਪਾਲ ਦੀਆਂ ਪ੍ਰਮੁੱਖ ਨਦੀਆਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਗੰਗਾ ਨਦੀ ਦੀ ਇੱਕ ਸਹਾਇਕ ਨਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana