ਕੀ PM ਮੋਦੀ ਨਾਲੋਂ ਮਹਿੰਗੇ ਕੱਪੜੇ ਤੇ ਬੂਟ ਪਹਿਨਦੇ ਨੇ ਸਮੀਰ ਵਾਨਖੇੜੇ? ਨਵਾਬ ਮਲਿਕ ਨੇ ਲਾਏ ਵੱਡੇ ਇਲਜ਼ਾਮ

11/02/2021 1:24:12 PM

ਮੁੰਬਈ (ਬਿਊਰੋ) : ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਇੱਕ ਵਾਰ ਫਿਰ ਐੱਨ. ਸੀ. ਬੀ. (NCB) ਦੇ ਸਮੀਰ ਵਾਨਖੇੜੇ ਦੀ ਇਮਾਨਦਾਰੀ 'ਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਉਸ ਨੇ ਸਮੀਰ ਵਾਨਖੇੜੇ 'ਤੇ ਪ੍ਰਾਈਵੇਟ ਆਰਮੀ ਰਾਹੀਂ ਜ਼ਬਰਦਸਤੀ ਵਸੂਲੀ ਕਰਨ ਦਾ ਦੋਸ਼ ਲਾਇਆ। ਨਵਾਬ ਮਲਿਕ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਗ੍ਰਿਫ਼ਤਾਰੀ 'ਤੇ ਵੀ ਭਾਜਪਾ 'ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਉਨ੍ਹਾਂ ਨੇ ਸਮੀਰ ਵਾਨਖੇੜੇ 'ਤੇ ਕਈ ਵੱਡਾ ਇਲਜ਼ਾਮ ਵੀ ਲਗਾਏ ਹਨ, ਜੋ ਹੇਠ ਲਿਖੇ ਹਨ :-

1. ਸਮੀਰ ਵਾਨਖੇੜੇ 10 ਕਰੋੜ ਦੇ ਕੱਪੜੇ ਪਾਉਂਦੇ ਹਨ। ਉਹ 70 ਹਜ਼ਾਰ ਦੀ ਕਮੀਜ਼ ਅਤੇ 50 ਲੱਖ ਦੀ ਘੜੀ ਪਹਿਨਦੇ ਹਨ। ਉਹ ਹਰ ਰੋਜ਼ਾਨਾ ਨਵੇਂ ਕੱਪੜੇ ਪਾਉਂਦੇ ਹਨ। ਵਾਨਖੇੜੇ ਦੇ ਜੁੱਤੇ ਦੀ ਕੀਮਤ 2.5 ਲੱਖ ਰੁਪਏ ਦੇ ਹਨ। ਵਾਨਖੇੜੇ ਦੇ ਕੱਪੜਿਆਂ ਦੀ ਕੀਮਤ ਪੀ. ਐੱਮ. ਮੋਦੀ ਤੋਂ ਵੀ ਮਹਿੰਗੀ ਹੈ।

2. ਸਮੀਰ ਵਾਨਖੇੜੇ ਦੇ ਪੇਂਟ ਦੀ ਕੀਮਤ 1 ਲੱਖ ਰੁਪਏ ਹੈ। ਮੈਂ ਇਸ ਗੱਲ 'ਤੇ ਕਾਇਮ ਹਾਂ ਕਿ ਸਮੀਰ ਵਾਨਖੇੜੇ ਨੇ ਰਿਕਵਰੀ ਕੀਤੀ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਨਸ਼ਿਆਂ ਦੀ ਖੁੱਲ੍ਹੀ ਖੇਡ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਚੱਲ ਸਕਦੀ।

3. ਜਿਨ੍ਹਾਂ ਨੂੰ ਨਸ਼ੇ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜੇਕਰ ਉਹ ਨਿੱਜੀ ਫ਼ੌਜ ਬਣਾ ਕੇ ਜ਼ਬਰੀ ਵਸੂਲੀ ਦਾ ਕੰਮ ਕਰਦੇ ਹਨ ਤਾਂ ਇਹ ਬਹੁਤ ਖ਼ਤਰਨਾਕ ਹੈ।

4. ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਫਸਾਇਆ ਗਿਆ ਹੈ, ਜਦਕਿ ਦੋਸ਼ ਲਗਾਉਣ ਵਾਲਾ ਫਰਾਰ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਇਹ ਸਾਰੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ। ਧਮਕਾਉਣ ਤੇ ਸ਼ਕਤੀ ਦੀ ਦੁਰਵਰਤੋਂ ਦੀ ਕਾਰਵਾਈ ਹੋਣੀ ਚਾਹੀਦੀ ਹੈ।

5. ਜਾਂਚ 'ਚ ਸਹਿਯੋਗ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਪਰਮਬੀਰ ਸਿੰਘ ਨੂੰ ਕਿਸ ਗੱਲ ਤੋਂ ਬਚਾਇਆ ਗਿਆ, ਕੀ ਝੂਠੇ ਦੋਸ਼ ਲਾਏ ਗਏ। ਉਨ੍ਹਾਂ ਕਿਹਾ ਕਿ ਯੂਪੀ, ਬਿਹਾਰ ਅਤੇ ਉਤਰਾਖੰਡ ਤੋਂ ਹੋ ਕੇ ਨੇਪਾਲ ਜਾਣ ਦੇ ਰਸਤੇ ਹਨ, ਇਨ੍ਹਾਂ ਤਿੰਨਾਂ ਰਾਜਾਂ 'ਚ ਭਾਜਪਾ ਦੀ ਸਰਕਾਰ ਹੈ।

6. ਮੇਰਾ ਅੰਡਰਵਰਲਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੇਰੇ ਜਵਾਈ ਦੇ ਘਰੋਂ ਕੋਈ ਗਾਂਜਾ ਨਹੀਂ ਮਿਲਿਆ, ਉਸ ਦਾ ਪੰਚਨਾਮਾ ਵੀ ਮੌਜੂਦ ਹੈ।

7. ਨਵਾਬ ਮਲਿਕ ਚਾਰਜਸ਼ੀਟ ਨੂੰ ਕਮਜ਼ੋਰ ਕਰਨ ਲਈ ਸਮੀਰ ਵਾਨਖੇੜੇ 'ਤੇ ਹਮਲਾ ਕਰ ਰਿਹਾ ਹੈ, ਫੜਨਵੀਸ ਨੇ ਕਿਹਾ ਸੀ ਜੋ ਕਿ ਬਿਲਕੁਲ ਗਲਤ ਹੈ।

8. ਜਦੋਂ ਫੜਨਵੀਸ ਮੁੱਖ ਮੰਤਰੀ ਸਨ ਤਾਂ ਫੋਰ ਸੀਜ਼ਨਜ਼ ਹੋਟਲ 'ਚ ਪਾਰਟੀਆਂ ਹੁੰਦੀਆਂ ਸਨ। 15-15 ਲੱਖ ਰੁਪਏ 'ਚ ਹੋਟਲ ਬੁੱਕ ਕਰਵਾਏ ਗਏ। ਪਾਰਟੀ 'ਚ ਕੌਣ ਹੁੰਦਾ ਸੀ ਅਤੇ ਜੇਕਰ ਅਸੀਂ ਫੁਟੇਜ ਦਿਖਾਉਂਦੇ ਹਾਂ ਤਾਂ ਫੜਨਵੀਸ ਆਪਣਾ ਚਿਹਰਾ ਨਹੀਂ ਦਿਖਾ ਸਕਣਗੇ।

9. ਸਮੀਰ ਵਾਨਖੇੜੇ ਦੁਬਈ ਅਤੇ ਮਾਲਦੀਵ 'ਚ ਵੱਡੇ ਹੋਏ ਹਨ।

10.  ਸੈਮ ਡਿਸੂਜ਼ਾ ਨੇ ਆਰੀਅਨ ਖ਼ਾਨ ਮਾਮਲੇ 'ਚ ਸਾਡੇ 'ਤੇ ਪੈਸਿਆਂ ਦਾ ਸੌਦਾ ਕਰਨ ਦੇ ਦੋਸ਼ਾਂ ਦੇ ਸੰਦਰਭ 'ਚ ਕੱਲ੍ਹ ਗੱਲਾਂ ਜਨਤਕ ਕੀਤੀਆਂ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita