ਮਸਾਜ ਪਾਰਲਰ ਨੂੰ ਲੈ ਕੇ ਬਣੀ ਨਵੀਂ ਪਾਲਿਸੀ, ਹੁਣ ਗਾਹਕਾਂ ਨੂੰ ਦਿਖਾਉਣਾ ਹੋਵੇਗਾ ID ਕਾਰਡ

12/05/2019 5:17:42 PM

ਨਵੀਂ ਦਿੱਲੀ—ਮਸਾਜ ਪਾਰਲਰਾਂ ਨੂੰ ਲੈ ਕੇ ਨਵੀਂ ਪਾਲਿਸੀ ਡਰਾਫਟ ਕੀਤੀ ਹੈ। ਇਸ ਡਰਾਫਟ ਮੁਤਾਬਕ ਪਾਰਲਰ ਲਈ ਕਿਸੇ ਵੀ ਕਮਰੇ ਨੂੰ ਅੰਦਰੋਂ ਲਾਕ ਨਹੀਂ ਕੀਤਾ ਜਾ ਸਕੇਗਾ, ਮਨਮਾਨੀ ਕਰਨ 'ਤੇ ਪਾਰਲਰ ਸੀਲ ਕੀਤਾ ਜਾਵੇਗਾ। ਸੀਲ ਹੋਣ ਦੇ ਬਾਅਦ ਉਸ ਨੂੰ ਦੁਬਾਰਾ ਖੋਲ੍ਹਣ ਲਈ 15 ਹਜ਼ਾਰ ਰੁਪਏ ਦਾ ਜ਼ੁਰਮਾਨਾ ਭਰਨਾ ਹੋਵੇਗਾ।
ਕਰਮਚਾਰੀ ਦੀ ਉਮਰ 18 ਸਾਲ ਤੋਂ ਉੱਪਰ
ਇਸ ਡਰਾਫਟ ਮੁਤਾਬਕ ਮਸਾਜ ਪਾਰਲਰ 'ਚ ਕੰਮ ਕਰਨ ਵਾਲਾ ਕੋਈ ਵੀ ਕਰਮਚਾਰੀ 18 ਸਾਲ ਤੋਂ ਘੱਟ ਉਮਰ ਦਾ ਨਹੀਂ ਹੋਣਾ ਚਾਹੀਦਾ। ਨਾਲ ਹੀ ਪਾਰਲਰ 'ਚ ਆਉਣ ਵਾਲੇ ਹਰੇਕ ਗਾਹਕ ਨੂੰ ਆਈ.ਡੀ. ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ। ਮਸਾਜ ਪਾਰਲਰ ਦੇ ਸੰਚਾਲਕ ਨੂੰ ਗਾਹਕਾਂ ਦੀ ਪਛਾਣ ਪੱਤਰ ਦਾ ਬਿਓਰਾ ਵੀ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਨਵੀਂ ਪਾਲਿਸੀ ਡਰਾਫਟ ਮੁਤਾਬਕ ਹੁਣ ਪਾਰਲਰ 'ਚ ਕਰਾਸ ਜੈਂਡਰ ਮਸਾਜ ਦੀ ਆਗਿਆ ਨਹੀਂ ਹੋਵੇਗੀ ਭਾਵ ਮਹਿਲਾ ਪੁਰਸ਼ ਦੀ ਜਾਂ ਪੁਰਸ਼ ਮਹਿਲਾ ਦੀ ਮਸਾਜ ਨਹੀਂ ਕਰਨਗੇ।


ਸੈਕਸ ਰੈਕੇਟ ਦਾ ਪਰਦਾਫਾਸ ਹੋਣ ਦੇ ਬਾਅਦ ਕੀਤੇ ਗਏ ਸਖਤ ਨਿਯਮ
ਸਾਊਥ ਐੱਮ.ਸੀ.ਡੀ. ਪਬਲਿਕ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਮੁਤਾਬਕ ਨਾਰਥ ਦਿੱਲੀ ਦੇ ਬੁਰਾਡੀ ਅਤੇ ਵੈਸਟ ਦਿੱਲੀ ਦੇ ਨਵਾਦਾ 'ਚ ਕੁਝ ਮਹੀਨੇ ਪਹਿਲਾਂ ਮਸਾਜ ਪਾਰਲਰਾਂ 'ਚ ਸੈਕਸ ਰੈਕੇਟ ਦਾ ਪਰਦਾਫਾਸ ਹੋਣ ਤੋਂ ਬਾਅਦ ਇਸ ਦੇ ਸੰਚਾਲਨ ਦੇ ਨਿਯਮ ਸਖਤ ਕੀਤੇ ਜਾ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਡਰਾਫਟ ਪਾਲਿਸੀ ਨੂੰ ਫਾਈਨਲ ਕਰਨ ਲਈ 5 ਦਸੰਬਰ ਨੂੰ ਐੱਮ.ਸੀ.ਡੀ., ਐੱਸ.ਡੀ.ਐੱਮ. ਅਤੇ ਪੁਲਸ ਅਫਸਰਾਂ ਦੀ ਮੀਟਿੰਗ ਬੁਲਾਈ ਗਈ ਹੈ।

Aarti dhillon

This news is Content Editor Aarti dhillon