'ਆਪਰੇਸ਼ਨ ਬਾਂਦਰ' ਨਾਲ ਕੰਬਿਆ ਸੀ ਪਾਕਿਸਤਾਨ ਦਾ ਬਾਲਾਕੋਟ

06/22/2019 9:36:04 AM

ਨਵੀਂ ਦਿੱਲੀ — ਭਾਰਤੀ ਹਵਾਈ ਫੌਜ ਦੇ ਬਹਾਦੁਰ ਅਤੇ ਜਾਨ ਦੀ ਬਾਜ਼ੀ ਲਗਾਉਣ ਵਾਲੇ ਪਾਇਲਟਾਂ ਨੇ ਜਦੋਂ ਬਾਲਾਕੋਟ 'ਚ ਜੈਸ਼ ਦੇ ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕੀਤਾ ਸੀ ਤਾਂ ਪਾਕਿਸਤਾਨ ਸਮੇਤ ਦੁਨੀਆ 'ਚ ਵੀ ਕਿਸੇ ਵੀ ਮੁਲਕ ਨੂੰ ਇਸ ਮਿਸ਼ਨ ਦੀ ਕੰਨੋ-ਕੰਨ ਖਬਰ ਨਹੀਂ ਸੀ। ਸਿਰਫ ਇੰਨਾ ਹੀ ਨਹੀਂ ਭਾਰਤੀ ਫੌਜ ਦਾ ਇਹ ਮਿਸ਼ਨ ਇੰਨਾ ਗੁਪਤ ਰੱਖਿਆ ਗਿਆ ਸੀ ਕਿ ਸ਼ਾਇਦ ਪੂਰੇ ਪਾਕਿਸਤਾਨ ਨੂੰ ਵੀ ਇਸ ਬਾਰੇ ਪਤਾ ਸਵੇਰ ਦੇ ਸਮੇਂ ਹੀ ਲੱਗਾ ਹੋਵੇਗਾ।

ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ 2019 ਨੂੰ ਹੋਏ ਭਿਆਨਕ ਅਤੇ ਦਰਦਨਾਕ ਹਮਲੇ ਦਾ ਕਰਾਰਾ ਜਵਾਬ ਦੇਣ ਲਈ ਭਾਰਤ ਨੇ 26 ਫਰਵਰੀ ਨੂੰ ਹਵਾਈ ਹਮਲੇ 'ਆਪਰੇਸ਼ਨ ਬਾਂਦਰ' ਨੂੰ ਅੰਜਾਮ ਦਿੱਤਾ। 

26 ਫਰਵਰੀ ਨੂੰ ਹਵਾਈ ਫੌਜ ਦੇ 12 ਮਿਰਾਜ ਲੜਾਕੂ ਜਹਾਜ਼ ਚੁੱਪ-ਚੁਪੀਤੇ ਪਾਕਿਸਤਾਨ ਦੀ ਸਰਹੱਦ ਅੰਦਰ ਧੜੱਲ੍ਹੇ ਨਾਲ ਜਾ ਕੇ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼ ਦੇ ਕੈਂਪ ਨੂੰ ਤਬਾਹ ਕਰਕੇ ਸਹੀ-ਸਲਾਮਤ ਵਾਪਸ ਭਾਰਤ ਦੀ ਧਰਤੀ 'ਤੇ ਪਰਤ ਆਏ ਸਨ। ਹਵਾਈ ਫੌਜ ਦੇ ਪਾਇਲਟਾਂ ਨੇ ਪੰਜ ਸਪਾਈਸ 2000 ਬੰਬ ਸੁੱਟੇ ਸਨ।

'ਆਪਰੇਸ਼ਨ ਬਾਂਦਰ' ਨੂੰ ਰੱਖਿਆ ਗਿਆ ਸੀ ਪੂਰੀ ਤਰ੍ਹਾਂ ਨਾਲ ਗੁਪਤ

ਸਿਖਰ ਰੱਖਿਆ ਸੂਤਰਾਂ ਨੇ ਦੱਸਿਆ, 'ਗੁਪਤਾਤ ਬਰਕਰਾਰ ਰੱਖਣ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਯੋਜਨਾ ਲੀਕ ਨਾ ਹੋਵੇ, ਇਸ ਲਈ ਬਾਲਾਕੋਟ ਆਪਰੇਸ਼ਨ ਨੂੰ 'ਆਪਰੇਸ਼ਨ ਬਾਂਦਰ' ਨਾਂ ਦਿੱਤਾ ਗਿਆ ਸੀ। ਹਾਲਾਂਕਿ ਸੂਤਰਾਂ ਨੇ ਇਹ ਨਹੀਂ ਦੱਸਿਆ ਕਿ 'ਆਪਰੇਸ਼ਨ ਬਾਂਦਰ' ਦਾ ਇਹ ਨਾਮ ਕਿਉਂ ਰੱਖਿਆ ਗਿਆ ਸੀ। ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਭਾਰਤ ਦੀਆਂ ਸੱਭਿਆਚਾਰਕ ਲੜਾਈਆਂ 'ਚ ਬਾਂਦਰ ਦਾ ਹਮੇਸ਼ਾ ਅਹਿਮ ਸਥਾਨ ਰਿਹਾ ਹੈ। ਪ੍ਰਸਿੱਧ ਰਮਾਇਣ ਗਾਥਾ 'ਚ ਵੀ ਕਿਹਾ ਗਿਆ ਹੈ ਕਿ ਮਾਤਾ ਸੀਤਾ ਨੂੰ ਜਦੋਂ ਲੰਕਾ ਦੇ ਰਾਜਾ ਰਾਵਣ ਹਰਣ ਕਰਕੇ ਲੈ ਗਏ ਸਨ ਤਾਂ ਭਗਵਾਨ ਰਾਮ ਦੇ ਦੂਤ ਬਣ ਕੇ ਹਨੂਮਾਨ ਜੀ ਛੁਪ ਕੇ ਲੰਕਾ ਅੰਦਰ ਦਾਖਲ ਹੋਏ ਸਨ। ਹਨੂਮਾਨ ਜੀ ਨੇ ਸੋਨੇ ਦੀ ਲੰਕਾ ਨੂੰ ਅੱਗ ਲਗਾ ਕੇ ਸੁਆਹ ਕਰ ਦਿੱਤਾ ਸੀ।


Related News