ਰਾਹਤ ਦੀ ਖਬਰ, ਨਾਗਾਲੈਂਡ ''ਚ ਇਕੋ ਦਿਨ 27 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ

06/13/2020 11:08:17 PM

ਕੋਹਿਮਾ- ਨਾਗਾਲੈਂਡ ਵਿਚ ਇਕ ਹੀ ਦਿਨ ਵਿਚ 27 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਗਏ ਹਨ, ਜਿਸ ਨਾਲ ਸੂਬੇ ਵਿਚ ਇਸ ਬੀਮਾਰੀ ਦੇ ਕੁੱਲ ਸਿਹਤਮੰਦ ਹੋਏ ਮਰੀਜ਼ਾਂ ਦੀ ਗਿਣਤੀ ਵੱਧ ਕੇ 76 ਹੋ ਗਈ ਹੈ। ਇੱਥੇ ਹੁਣ ਕੋਰੋਨਾ ਦੇ ਸਰਗਰਮ ਮਾਮਲੇ ਘੱਟ ਕੇ 87 ਰਹਿ ਗਏ ਹਨ।

ਕੋਰੋਨਾ ਗਤੀਵਿਧੀਆਂ ਨੂੰ ਦੇਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 45 ਫੀਸਦੀ ਹੈ। 
ਇਸ ਸਮੇਂ ਦਿਮਾਪੁਰ ਦੇ ਕੋਵਿਡ-19 ਹਸਪਤਾਲ ਵਿਚ 76 ਮਰੀਜ਼ ਹਨ, ਇਸ ਦੇ ਇਲਾਵਾ ਸ਼ੋਖੁਵੀ ਦੇ ਕੋਲ ਆਸਾਮ ਰਾਈਫਲਜ਼ ਕੈਂਪ ਵਿਚ 4 ਮਰੀਜ਼ਾਂ ਦੇ ਇਲਾਵਾ ਹੋਰ ਕੋਹਿਮਾ, ਤੁਏਨਸਾਂਗ , ਪੇਰੇਨ ਅਤੇ ਮੋਨ ਜ਼ਿਲ੍ਹਿਆਂ ਵਿਚ ਹਨ। ਇਸ ਵਿਚਕਾਰ ਸ਼ਨੀਵਾਰ ਨੂੰ ਕੇਰਲ, ਤਾਮਿਲਨਾਡੂ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚ ਫਸੇ ਨਾਗਾਲੈਂਡ ਦੇ ਲੋਕਾਂ ਨੂੰ ਲੈ ਕੇ ਮਜ਼ਦੂਰ ਸਪੈਸ਼ਲ ਟਰੇਨ ਤ੍ਰਿਵੇਂਦਰਮ ਤੋਂ ਅੱਜ ਦਿਮਾਪੁਰ ਪੁੱਜੀ। ਇਹ ਦੂਰੀ ਦੇ ਹਿਸਾਬ ਨਾਲ ਸਭ ਤੋਂ ਲੰਬੀ ਟਰੇਨ ਯਾਤਰਾ ਸੀ, ਜਿਸ ਵਿਚ ਸੂਬੇ ਦੇ 966 ਫਸੇ ਪ੍ਰਵਾਸੀ ਮਜ਼ਦੂਰ ਸਵਾਰ ਸਨ। 


Sanjeev

Content Editor

Related News