ਘਰ ਪਰਤ ਰਹੇ ਪਰਵਾਸੀਆਂ ਨੂੰ ਧੁੱਪੇ ਖਡ਼੍ਹਾ ਹੋ ਖਾਣਾ-ਪਾਣੀ ਵੰਡ ਰਿਹੈ KXIP ਦਾ ਇਹ ਕ੍ਰਿਕਟਰ

05/20/2020 5:38:01 PM

ਸਪੋਰਟਸ ਡੈਸਕ— ਕੋਵਿਡ-19 ਦੇ ਵਿਚਾਲੇ ਪਰਵਾਸੀਆਂ ਦੀ ਤਰਸਯੋਗ ਹਾਲਤ ਦੇਖ ਕਿੰਗਜ਼ ਇਲੈਵਨ ਪੰਜਾਬ ਦੇ ਆਲਰਾਊਂਡਰ ਤਜਿੰਦਰ ਸਿੰਘ ਢਿੱਲੋਂ ਨੇ ਹੁਣ ਤਕ ਆਪਣੇ ਪਿੰਡਾਂ ਨੂੰ ਪਰਤ ਰਹੇ  ਤਕਰੀਬਨ 10,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਭੋਜਨ-ਪਾਣੀ ਉਪਲੱਬਧ ਕਰਾਇਆ। ਕੋਰੋਨਾਵਾਇਰਸ ਦੇ ਚੱਲਦੇ ਲਾਕਡਾਊਨ ਦੇ ਕਾਰਨ ਦੇਸ਼ 'ਚ ਸ਼ਰਨਾਰਥੀ ਸੰਕਟ ਪੈਦਾ ਹੋ ਗਿਆ ਕਿਉਂਕਿ ਲੱਖਾਂ ਲੋਕ ਤਿੱਖੀ ਧੁੱਪ ਅਤੇ ਭੁੱਖ ਦੇ ਬਾਵਜੂਦ ਆਪਣੇ-ਆਪਣੇ ਘਰਾਂ ਨੂੰ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਤਜਿੰਦਰ ਨੂੰ ਇਕ ਹਫ਼ਤਾ ਪਹਿਲਾਂ ਇਕ ਸਮਾਚਾਰ ਚੈਨਲ ਰਾਹੀਂ ਜਦੋਂ ਇਸ ਹਾਲਾਤ ਦਾ ਪਤਾ ਚੱਲਿਆ ਤਾਂ ਉਹ ਕਾਫ਼ੀ ਦੁੱਖੀ ਹੋਏ। ਰਾਜਸਥਾਨ ਦੇ ਰਹਿਣ ਵਾਲੇ ਇਸ 27 ਸਾਲ ਦੇ ਕ੍ਰਿਕਟਰ ਨੇ ਤੁਰੰਤ ਹੀ ਆਪਣੇ ਘਰ ਦੇ ਨੇਡ਼ੇ ਸਥਿਤ ਰਾਸ਼ਟਰੀ ਰਾਜ ਮਾਰਗ ਤੋਂ ਜਾ ਰਹੇ ਗਰੀਬ ਪਰਵਾਸੀਆਂ ਲਈ ਭੋਜਨ-ਪਾਣੀ ਦੀ ਵਿਵਸਥਾ ਕੀਤੀ।

ਕਿੰਗਜ਼ ਇਲੈਵਨ ਪੰਜਾਬ ਦੀ ਵੈਬਸਾਈਟ ਦੇ ਮੁਤਾਬਕ ਤਜਿੰਦਰ ਸਿੰਘ ਨੇ ਕਿਹਾ, ‘‘ਕਾਨਪੁਰ ਦੇ ਵੱਲ ਜਾਣ ਵਾਲਾ ਮੁੱਖ ਰਾਜ ਮਾਰਗ ਮੇਰੇ ਘਰ ਤੋਂ 100 ਮੀਟਰ ਦੀ ਦੂਰੀ ’ਤੇ ਹੈ। ਖਬਰਾਂ ’ਚ ਉਸ ਰਸਤੇ ਦੇ ਬਾਰੇ ’ਚ ਦੱਸਿਆ ਗਿਆ ਜਿਸ ਦੀ ਵਰਤੋਂ ਪਰਵਾਸੀ ਮਜ਼ਦੂਰ ਘਰ ਪਰਤਣ ਲਈ ਕਰ ਰਹੇ ਹਨ। ‘‘ ਉਨ੍ਹਾਂ ਨੇ ਕਿਹਾ, ‘‘ਮੈਂ ਆਪਣੇ ਜਾਣ ਪਛਾਣ ਵਾਲਿਆ ਨਾਲ ਗੱਲ ਕੀਤੀ ਸਾਨੂੰ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਕਈਆਂ ਦੇ ਕੋਲ ਤਾਂ ਚੱਪਲ ਤਕ ਨਹੀਂ ਸੀ। ਇਸ ਤੋਂ ਬਾਅਦ ਮੈਂ ਉਸ ਏਰੀਏ ’ਚ ਰਹਿਣ ਵਾਲੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਅਤੇ ਅਸੀਂ ਪਰਵਾਸੀਆਂ ਨੂੰ ਭੋਜਨ ਪਹੁੰਚਾਉਣ ਦੀ ਯੋਜਨਾ ਬਣਾਈ। ‘‘ਤਜਿੰਦਰ ਹੋਰ ਲੋਕਾਂ ਦੇ ਕੋਲ ਵੀ ਮਦਦ ਲਈ ਗਏ ਜਿਸ ਦੇ ਨਾਲ ਕਿ ਪਰਵਾਸੀਆਂ ਲਈ ਸਬਜ਼ੀ ਅਤੇ ਰੋਟੀ ਬਣਾਈ ਜਾ ਸਕੇ ।

ਤਜਿੰਦਰ ਨੇ ਕਿਹਾ, ‘‘ਸਾਡੇ ਏਰੀਏ ’ਚ ਇਕ ਵਿਅਕਤੀ ਦਾ ਸਬਜ਼ੀ ਦਾ ਕਾਰੋਬਾਰ ਹੈ ਅਤੇ ਮੈਂ ਉਸ ਤੋਂ ਸਬਜ਼ੀ ਬਣਾਉਣ ਲਈ ਵੱਡੀ ਮਾਤਰਾ ’ਚ ਆਲੂ ਦੇਣ ਨੂੰ ਕਿਹਾ। ਇਸ ਤੋਂ ਇਲਾਵਾ ਅਸੀਂ 50 ਕਿ. ਗ੍ਰਾ ਆਟਾ ਇਕੱਠਾ ਕੀਤਾ, ਜਿਨੂੰ ਅਸੀਂ ਆਪਣੀ ਕਲੋਨੀ ਦੇ ਕਈ ਘਰਾਂ ’ਚ ਬਰਾਬਰ ਵੰਡ ਦਿੱਤਾ ਤਾਂ ਕਿ ਉਹ ਉਸਦੀ ਰੋਟੀ ਬਣਾ ਸਕਣ। ਇਸ ਤੋਂ ਬਾਅਦ ਸਾਡੇ ਕੋਲ ਵੰਡਣ ਲਈ ਲਗਭਗ 1400 ਰੋਟੀਆਂ ਅਤੇ ਪੂੜੀਆਂ ਜਮਾਂ ਸਨ। ‘‘ਪੁਲਸਕਰਮੀ ਭੀੜ ਨੂੰ ਕੰਟਰੋਲ ਕਰ ਰਹੇ ਸਨ ਅਤੇ ਤਜਿੰਦਰ ਅਤੇ ਉਸਦੇ ਸਾਥੀ ਪਰਵਾਸੀ ਮਜ਼ਦੂਰਾਂ ’ਚ ਖਾਣਾ ਵੰਡਣ ’ਚ ਲੱਗੇ ਸਨ।

ਉਨ੍ਹਾਂ ਨੇ ਕਿਹਾ,  ‘‘ਪਹਿਲੇ ਦਿਨ ਅਸੀਂ 1000 ਪਰਵਾਸੀਆਂ ਨੂੰ ਭੋਜਨ ਕਰਾਇਆ। ਅਗਲੇ ਦੋ ਦਿਨ ਇਹ ਗਿਣਤੀ ਵੱਧ ਕੇ 5000 ਹੋ ਗਈ। ਇਨ੍ਹਾਂ ’ਚ ਕਈ ਬੱਚੇ ਵੀ ਸ਼ਾਮਲ ਸਨ। ਅਸੀਂ ਉਨ੍ਹਾਂ ਨੂੰ ਆਲੂ -ਪੂੜੀ ਦੇਣ ਤੋਂ ਇਲਾਵਾ ਦੁੱਧ ਅਤੇ ਸ਼ਰਬਤ ਵੀ ਦਿੱਤਾ। ਅਸੀਂ ਪਿਛਲੇ 5 ਦਿਨਾਂ ਤੋਂ ਲੋਕਾਂ ਨੂੰ ਭੋਜਨ ਉਪਲੱਬਧ ਕਰਾ ਰਹੇ ਹਾਂ।‘‘

Davinder Singh

This news is Content Editor Davinder Singh