ਕੋਲਕਾਤਾ : 20 ਕਰੋੜ ਰੁਪਏ ਦੇ ਸੋਨੇ ਨਾਲ ਤਿਆਰ ਹੋਈ ਦੁਰਗਾ ਮਾਂ ਦੀ 13 ਫੁੱਟ ਉੱਚੀ ਪ੍ਰਤਿਮਾ

09/26/2019 10:25:43 AM

ਨਵੀਂ ਦਿੱਲੀ—ਬੰਗਾਲ ਦੇ ਸਭ ਤੋਂ ਵੱਡੇ ਤਿਓਹਾਰ ਦੁਰਗਾ ਪੂਜਾ ਲਈ ਕੋਲਕਾਤਾ 'ਚ ਦੁਰਗਾ ਮਾਂ ਦੀ ਬਹੁਤ ਅਨੋਖੀ ਪ੍ਰਤਿਮਾ ਤਿਆਰ ਕੀਤੀ ਜਾ ਰਹੀ ਹੈ। ਇਸ ਪ੍ਰਤਿਮਾ ਨੂੰ ਬਣਾਉਣ ਲਈ 50 ਕਿਲੋ ਸੋਨੇ ਦੀ ਵਰਤੋਂ ਕੀਤੀ ਜਾ ਰਹੀ ਹੈ। 13 ਫੁੱਟ ਉੱਚੀ ਇਹ ਪ੍ਰਤਿਮਾ 20 ਕਰੋੜ ਰੁਪਏ 'ਚ ਤਿਆਰ ਹੋਵੇਗੀ। ਇਸ ਨੂੰ ਸੰਤੋਸ਼ ਮਿੰਤਰਾ ਸਕਵੇਅਰ 'ਤੇ ਬਣੇ ਪੰਡਾਲ 'ਚ ਸਥਾਪਿਤ ਕੀਤਾ ਜਾਵੇਗਾ।
20 ਕਰੋੜ ਰੁਪਏ ਦਾ ਖਰਚ ਆਵੇਗਾ
ਖਬਰਾਂ ਮੁਤਾਬਕ ਕਮਿਊਨਿਟੀ ਦੁਰਗਾ ਪੂਜਾ ਦੇ ਪ੍ਰਧਾਨ ਪ੍ਰਦੀਪ ਘੋਸ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿਸੇ ਕਿਸੇ ਨੇ ਦੁਰਗਾ ਮਾਂ ਦੀ ਪ੍ਰਤਿਮਾ ਸੋਨੇ ਨਾਲ ਬਣਾਉਣ ਦੇ ਬਾਰੇ 'ਚ ਨਹੀਂ ਸੋਚਿਆ। ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਕਨਕ ਦੁਰਗਾ ਹੈ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਸੋਨੇ ਦੀ ਹੋਵੇਗੀ। ਫਿਲਹਾਲ 10 ਗ੍ਰਾਮ ਸੋਨਾ 40 ਹਜ਼ਾਰ ਰੁਪਏ ਦੇ ਆਲੇ-ਦੁਆਲੇ ਹੈ, ਅਜਿਹੇ 'ਚ ਪ੍ਰਤਿਮਾ ਤਿਆਰ ਹੋਣ 'ਚ ਕਰੀਬ 20 ਕਰੋੜ ਰੁਪਏ ਦਾ ਖਰਚ ਆਵੇਗਾ।
ਸੁਨਿਆਰੇ ਦੇਣਗੇ ਪ੍ਰਤਿਮਾ ਲਈ ਸੋਨਾ
ਪ੍ਰਤਿਮਾ ਬਣਾਉਣ ਦਾ ਖਰਚ ਦੁਰਗਾ ਪੂਜਾ ਕਮੇਟੀ ਨਹੀਂ ਚੁੱਕੇਗੀ। ਕਈ ਸੁਨਿਆਰੇ ਇਸ ਪ੍ਰਤਿਮਾ ਨੂੰ ਬਣਾਉਣ ਲਈ ਅੱਗੇ ਆਏ ਹਨ। ਉਹ ਪ੍ਰਤਿਮਾ ਬਣਾਉਣ ਲਈ ਸੋਨਾ ਉਪਲੱਬਧ ਕਰਵਾ ਰਹੇ ਹਨ। ਪ੍ਰਤਿਮਾ ਦੇ ਵਿਸਰਜਨ ਦੇ ਬਾਅਦ ਉਨ੍ਹਾਂ ਨੂੰ ਸੋਨਾ ਵਾਪਸ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 2017 'ਚ ਇਸ ਦੁਰਗਾ ਕਮੇਟੀ ਨੇ ਦੁਰਗਾ ਮਾਂ ਦੀ ਪ੍ਰਤਿਮਾ ਨੂੰ ਸੋਨੇ ਦੀ ਸਾੜੀ ਪਹਿਨਾਈ ਸੀ। ਪਿਛਲੇ ਸਾਲ ਪ੍ਰਤਿਮਾ ਨੂੰ ਚਾਂਦੀ ਦੇ ਰਥ 'ਤੇ ਸਵਾਰ ਕੀਤਾ ਗਿਆ ਸੀ।


Aarti dhillon

Content Editor

Related News