ਪੱਛਮੀ ਬੰਗਾਲ ’ਚ ਅਮਫਾਨ ਤੂਫਾਨ ਨੇ ਮਚਾਈ ਤਬਾਹੀ, ਪੀਡ਼ਿਤਾਂ ਦੀ ਮਦਦ ਲਈ KKR ਨੇ ਵਧਾਇਆ ਹੱਥ

05/28/2020 12:08:10 PM

ਸਪੋਰਟਸ ਡੈਸਕ— 20 ਮਈ ਨੂੰ ਪੱਛਮੀ ਬੰਗਾਲ ’ਚ ਆਏ ਚੱਕਰਵਤੀ ਅਮਫਾਨ ਤੂਫਾਨ ਨੇ ਜ਼ਬਰਦਸਤ ਤਬਾਹੀ ਮਚਾਈ ਸੀ। ਇਸ ਤਬਾਹੀ ’ਚ 86 ਲੋਕਾਂ ਦੀ ਜਾਨ ਚੱਲੀ ਗਈ ਸੀ ਅਤੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੇ ਲੋਕਾਂ ਦੀ ਮਦਦ ਲਈ ਦੋ ਵਾਰ ਦੀ ਇੰਡੀਅਰ ਪ੍ਰੀਮੀਅਰ ਲੀਗ ਜੇਤੂ ਟੀਮ ਕੋਲਕਾਤਾ ਨਾਈਟ ਰਾਇਡਰਜ਼ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਪੀੜਿਤਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ। ਕੇ. ਕੇ. ਆਰ. ਸੂਬੇ ’ਚ ਪੰਜ ਹਜ਼ਾਰ ਦਰੱਖਤ ਲਾਵੇਗਾ ਅਤੇ ਇਸਦੇ ਨਾਲ ਹੀ ਪੱਛਮ ਬੰਗਾਲ ਸੀ. ਐੱਮ. ਰਾਹਤ ਫੰਡ ’ਚ ਵੀ ਵੱਡੀ ਰਕਮ ਦਾਨ ਦੇਣ ਦਾ ਸਹਿਯੋਗ ਦਿੱਤਾ ਹੈ।

ਅਧਿਕਾਰੀਆਂ ਦੇ ਨਾਲ ਮਿਲਕੇ ਕਰਣਗੇ ਕੰਮ
ਕੋਲਕਾਤਾ ਅਤੇ ਇਸਦੇ ਨੇੜਲੇ ਇਲਾਕਿਆਂ ’ਚ ਇਸ ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਦਿਖਿਆ ਹੈ।  ਕੇ. ਕੇ. ਆਰ. ਦੇ ਮਾਲਕ ਸ਼ਾਹਰੁਖ ਖਾਨ ਨੇ 'ਕਿਹਾ ਇਸ ਮੁਸ਼ਕਿਲ ਦੀ ਕੜੀ ’ਚ ਸਾਨੂੰ ਮਜ਼ਬੂਤ ਰਹਿਣਾ ਚਾਹੀਦਾ ਹੈ ਜਦ ਤਕ ਕਿ ਅਸੀਂ ਦੁਬਾਰਾ ਇਕੱਠੇ ਮੁਸਕਰਾਉਣਾ ਸ਼ੁਰੂ ਨਹੀਂ ਕਰ ਦਿੰਦੇ।' ਉਨ੍ਹਾਂ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਕੜੀ ’ਚ ਆਪਣਾ ਯੋਗਦਾਨ ਦੇਣ ਦੇਣ ਲਈ ਵਚਨਬੱਧ ਹਨ। ਕੇ. ਕੇ. ਆਰ. ਦੀ ‘ਪਲਾਂਟ ਏ 6‘ ਪਹਿਲ ਦੇ ਰਾਹੀਂ ਅਸੀਂ ਲੋਕਲ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਕੋਲਕਾਤਾ ’ਚ ਪੰਜ ਹਜ਼ਾਰ ਦਰੱਖਤ ਲਗਾਉਣ ਦੀ ਸਹੁੰ ਲੈਂਦੇ ਹਾਂ। 

ਇਸ ਤੋਂ ਇਲਾਵਾ ਕੋਲਕਾਤਾ ਦੀ ਇਹ ਫਰੈਂਚਾਇਜ਼ੀ ਦੂਰ ਦੇ ਇਲਾਕੀਆਂ ’ਚ ਪੀੜਿਤ ਲੋਕਾਂ ਦੀ ਮਦਦ ਵੀ ਕਰੇਗੀ। ਫਰੈਂਚਾਇਜ਼ੀ ਨੇ ਇਹ ਵੀ ਦੱਸਿਆ ਕਿ ਤੂਫਾਨ ਨਾਲ ਸੂਬੇ ਦੇ ਚਾਰ ਇਲਾਕੇ ਕੋਲਕਾਤਾ, ਉੱਤਰ ਅਤੇ ਦੱਖਣ 24 ਪਰਗਨਾ ਅਤੇ ਪੂਰਬੀ ਮਿਦਨਾਪੁਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਇਲਾਕੇ ਦੇ ਜਰੂਰਤਮੰਦਾਂ ਨੂੰ ਰਾਸ਼ਨ ਅਤੇ ਸਾਫ਼-ਸਫਾਈ ਦਾ ਮਹੱਤਵਪੂਰਨ ਸਾਮਾਨ ਉਪਲੱਬਧ ਕਰਾਇਆ ਜਾਵੇਗਾ।

Davinder Singh

This news is Content Editor Davinder Singh