ਮਹਿਲਾ ਸਿਪਾਹੀ ਨੂੰ ਪਤੀ ਦੀ ਜਾਸੂਸੀ ਕਰਨੀ ਪਈ ਭਾਰੀ, ਦਰਜ ਹੋਇਆ ਮਾਮਲਾ

01/24/2020 1:58:24 PM

ਗੁੜਗਾਓਂ—ਪਤੀ ਦੇ ਆਪਸੀ ਵਿਵਾਦ ਦੇ ਚੱਲਦੇ ਗੁੜਗਾਓਂ 'ਚ ਤਾਇਨਾਤ ਮਹਿਲਾ ਸਿਪਾਹੀ ਨੇ ਦੋ ਹੋਰ ਪੁਲਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਪਤੀ ਦੇ ਮੋਬਾਇਲ ਦੀ ਕਾਲ ਡੀਟੇਲ ਕਢਵਾ ਲਈ। ਪਤੀ ਦੇ ਮੋਬਾਇਲ ਨੂੰ ਕਾਫੀ ਸਮੇਂ ਤੱਕ ਨਿਗਰਾਨੀ 'ਤੇ ਰਖਵਾਇਆ ਗਿਆ ਹੈ। ਪਤੀ ਜਿਸ ਨਾਲ ਵੀ ਗੱਲ ਕਰਦਾ ਤਾਂ ਮਹਿਲਾ ਸਿਪਾਹੀ ਉਸ ਨੂੰ ਕਾਲ ਕਰਕੇ ਪਤੀ ਦਾ ਸਾਥ ਨਾ ਦੇਣ ਨੂੰ ਕਹਿੰਦੀ। ਨੈੱਟਵਰਕ ਆਪਰੇਟਰ ਕੰਪਨੀ ਨਾਲ ਆਰ.ਟੀ.ਆਈ. 'ਚ ਮਿਲੀ ਜਾਣਕਾਰੀ ਅਤੇ ਪੁਲਸ ਜਾਂਚ 'ਚ ਨਿਗਰਾਨੀ ਦੀ ਗੱਲ ਪੁਖਤਾ ਹੋਈ। ਜਦੋਂ ਕੋਰਟ ਦੇ ਆਦੇਸ਼ 'ਤੇ ਬਾਦਸ਼ਾਹਪੁਰ ਥਾਣਾ ਪੁਲਸ ਨੇ ਮਹਿਲਾ ਸਿਪਾਹੀ ਸਮੇਤ ਤਿੰਨ ਪੁਲਸ ਮੁਲਾਜ਼ਮਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ।
ਪੁਲਸ ਮੁਤਾਬਕ ਮਾਮਲੇ ਦੀ ਸ਼ਿਕਾਇਤ ਸੈਕਟਰ-31 ਸਥਿਤ ਕਾਰਪੋਰੇਸ਼ਨ ਬੈਂਕ ਦੇ ਮੈਨੇਜਰ ਰਾਜੇਸ਼ ਕੁਮਾਰ ਨੇ ਦਿੱਤੀ ਹੈ। ਉਹ ਪਹਿਲਾਂ ਸਹਾਰਨਪੁਰ ਸਥਿਤ ਕਰੰਸੀ ਚੈਸਟ 'ਚ ਤਾਇਨਾਤ ਸਨ। ਜਿਥੋ ਹਰ ਦਿਨ ਕਰੀਬ 250 ਕਰੋੜ ਦਾ ਕੈਸ਼ ਲਿਆਂਦਾ-ਲਿਜਾਇਆ ਜਾਂਦਾ ਸੀ। ਉਨ੍ਹਾਂ ਦੀ ਪਤਨੀ ਸਵਿਤਾ ਦੇ ਨਾਲ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸਵਿਤਾ ਗੁੜਗਾਓਂ ਪੁਲਸ 'ਚ ਬਤੌਰ ਸਿਪਾਹੀ ਤਾਇਨਾਤ ਹੈ। ਗੁੜਗਾਓਂ ਅਤੇ ਭਿਵਾਨੀ 'ਚ ਕਈ ਕੇਸ ਚੱਲ ਰਹੇ ਹਨ। ਰਾਜੇਸ਼ ਨੇ ਵੀ ਸਵਿਤਾ ਦੇ ਖਿਲਾਫ ਕੋਰਟ ਦੇ ਆਦੇਸ਼ 'ਤੇ ਦੋ ਐੱਫ.ਆਈ.ਆਰ. ਦਰਜ ਕਰਵਾ ਰੱਖੀ ਹੈ, ਜਿਸ 'ਚ ਉਹ ਜ਼ਮਾਨਤ 'ਤੇ ਹੈ। ਰਾਜੇਸ਼ ਦਾ ਦੋਸ਼ ਹੈ ਕਿ ਅਗਸਤ 2017 'ਚ ਉਸ ਦੇ ਜਾਣ-ਪਛਾਣ ਵਿੱਕੀ ਨੂੰ ਪਤਨੀ ਨੇ ਕਾਲ ਕਰਕੇ ਕਿਹਾ ਕਿ ਮੇਰੇ ਪਤੀ ਨਾਲ ਇਨ੍ਹੀਂ ਗੱਲ ਕਿਉਂ ਕਰਦੇ ਹੋ। ਇਸ ਤਰ੍ਹਾਂ 6 ਅਕਤੂਬਰ 2017 ਨੂੰ ਮੁਕੇਸ਼ ਨੂੰ ਕਾਲ ਕਰਕੇ ਕਿਹਾ ਕਿ ਪਤੀ ਦੇ ਨਾਲ ਪੰਚਾਇਤ 'ਚ ਨਾ ਆਉਣਾ।
ਮੈਨੇਜਰ ਨੇ ਦੋਸ਼ ਲਗਾਇਆ ਕਿ ਜਿਸ ਸਮੇਂ ਇਹ ਡੀਟੇਲ ਨਿਕਲਵਾਈ ਗਈ ਉਸ ਸਮੇਂ ਉਹ ਇਕ ਅਹੁਦੇ 'ਤੇ ਸੀ ਕਿ ਜੇਕਰ ਹਰ ਦਿਨ ਜਾਣ ਵਾਲੇ 250 ਕਰੋੜ ਕੈਸ਼ ਦੀ ਡੀਟੇਲ ਲੀਕ ਹੋ ਜਾਵੇ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਉਸ ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਜਿਸ ਤੇ ਕੋਰਟ ਨੇ ਪੁਲਸ ਨੂੰ ਐੱਫ.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ।


Aarti dhillon

Content Editor

Related News