ਮਿਜ਼ੋਰਮ 'ਚ ਭੂਚਾਲ ਦੇ ਤਿੰਨ ਹਫ਼ਤਿਆਂ 'ਚ 8ਵੀਂ ਵਾਰ ਫਿਰ ਝਟਕੇ

07/09/2020 7:48:18 PM

ਆਈਜ਼ੋਲ— ਮਿਜ਼ੋਰਮ ਵਿਚ ਵੀਰਵਾਰ ਨੂੰ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਮੁੱਖ ਤੌਰ 'ਤੇ ਭਾਰਤ-ਮਿਆਂਮਾਰ ਸਰਹੱਦ 'ਤੇ ਪੈਂਦੇ ਚੰਪਈ ਜ਼ਿਲੇ ਵਿਚ ਮਹਿਸੂਸ ਕੀਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਭੂਚਾਲ ਦੇ ਇਸ ਝਟਕੇ ਨੂੰ ਉੱਤਰ ਪੂਰਬ ਦੇ ਇਸ ਪਹਾੜੀ ਰਾਜ ਵਿਚ ਤਿੰਨ ਹਫ਼ਤਿਆਂ ਵਿੱਚ ਅੱਠਵੀਂ ਵਾਰ ਮਹਿਸੂਸ ਕੀਤਾ ਗਿਆ ਹੈ। ਨੈਸ਼ਨਲ ਸੈਂਟਰ ਫਾਰ ਸੀਜ਼ਮੋਲੋਜੀ ਦੇ ਅਨੁਸਾਰ, ਦੁਪਹਿਰ 2 ਵੱਜ ਕੇ 28 ਮਿੰਟ 'ਤੇ ਆਏ ਭੂਚਾਲ ਦਾ ਕੇਂਦਰ ਚੰਪਾਈ ਸ਼ਹਿਰ ਤੋਂ 23 ਕਿਲੋਮੀਟਰ ਦੱਖਣ-ਪੱਛਮ ਵਿਚ ਸੀ।

ਭੂਚਾਲ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ। ਚੰਪਾਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਾਰੀਆ ਸੀਟੀ ਜੁਆਲੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਬਹੁਤ ਸਾਰੇ ਪਿੰਡਾਂ ਅਤੇ ਚੰਪਾਈ ਸ਼ਹਿਰ ਵਿਚ ਮਹਿਸੂਸ ਕੀਤੇ ਗਏ। ਉਨ੍ਹਾਂ ਕਿਹਾ, ''ਚੰਪਾਈ ਸ਼ਹਿਰ ਵਿਚ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਜ਼ਿਲੇ ਦੇ ਵੱਖ-ਵੱਖ ਹਿੱਸਿਆਂ ਤੋਂ ਇਕ ਵਿਸਥਾਰਤ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।'' ਪਿਛਲੇ ਛੇ ਦਿਨਾਂ ਵਿਚ ਇਹ ਚੰਪਈ ਜ਼ਿਲ੍ਹੇ ਵਿਚ ਤੀਜੀ ਵਾਰ ਅਤੇ 18 ਜੂਨ ਤੋਂ ਅੱਠਵੀਂ ਵਾਰ ਆਇਆ ਹੈ।


Sanjeev

Content Editor

Related News