ਇੰਗਲੈਂਡ ਤੋਂ ਕੇਰਲ ਪਰਤੇ 8 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ, ਨਵੇਂ ਸਟ੍ਰੇਨ ਦੀ ਹੋ ਰਹੀ ਹੈ ਜਾਂਚ

12/26/2020 4:56:44 PM

ਨੈਸ਼ਨਲ ਡੈਸਕ - ਕੋਰੋਨਾ ਲਾਗ ਦਾ ਕਹਿਰ ਪੂਰੀ ਦੁਨੀਆ ਵਿਚ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਆਫ਼ਤ ਦਰਮਿਆਨ ਸੂਬੇ ਦੇ ਸਿਹਤ ਮੰਤਰੀ ਕੇ.ਕੇ ਸ਼ੈਲਜਾ ਨੇ ਦੱਸਿਆ ਹੈ ਕਿ, ਪਿਛਲੇ ਇੱਕ ਹਫ਼ਤੇ ਵਿਚ ਬ੍ਰਿਟੇਨ ਤੋਂ ਕੈਰੇਲਾ ਪਰਤੇ ਘੱਟੋਂ ਘੱਟ 8 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਪੁਣੇ ਸਥਿਤ ਨੈਸ਼ਨਲ ਇੰਟੀਚੀਉਟ ਫੌਰ ਵਾਇਰੋਲੋਜੀ ਦੇ ਲਈ ਅੱਗੇ ਦੇ ਪਰਿੱਖਣ ਲਈ ਭੇਜੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਮਰੀਜ਼ ਨਵੇਂ ਸਟਰੇਨ ਨਾਲ ਸੰਕਰਮਿਤ ਹਨ ਜਾਂ ਨਹੀਂ। 

ਇਹ ਵੀ ਦੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਮੰਤਰੀ ਨੇ ਕਿਹਾ ਕਿ ਕੁਝ ਯੂਰਪ ਦੇਸ਼ਾਂ ਵਿਚ ਚਿਤਾਵਨੀ ਦੇ ਮੱਦੇਨਜ਼ਰ ਚਾਰ ਹਵਾਈ ਅੱਡਿਆਂ 'ਤੇ ਨਿਗਰਾਨੀ ਵਧਾਈ ਗਈ ਹੈ। ਮਾਹਰ ਇਸ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਘਬਰਾਉਣ ਦੀ ਲੋੜ੍ਹ ਨਹੀਂ ਹੈ। ਪਰ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।

ਇਹ ਵੀ ਦੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਉੱਥੇ ਹੀ ਬ੍ਰਿਟੇਨ ਤੋਂ ਕਰਨਾਟਕ ਪਰਤੇ 14 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੇ ਸੈਂਪਲ ਨੂੰ ਜੈਨਟਿਕ ਸਿਕਵੈਂਸਿਂਗ ਲਈ ਭੇਜਿਆ ਗਿਆ ਹੈ ਜਿਸ ਤੋਂ ਇਹ ਪਤਾ ਲਗੇਗਾ ਕਿ ਉਹ ਕਿਸੀ ਨਵੇਂ ਤਰੀਕੇ ਦੇ ਕੋਰੋਨਾ ਵਾਇਰਸ ਨਾਲ ਪੀੜਤ ਤਾਂ ਨਹੀਂ ਹਨ। ਸਿਹਤ ਮੰਤਰੀ ਕੇ. ਸੁਧਾਕਰ ਨੇ ਦੱਸਿਆ ਕਿ ਬ੍ਰਿਟਨ ਵਿਚ ਕੁਲ 25,00 ਯਾਤਰੀ ਹਨ ਜਿਨ੍ਹਾਂ ਵਿੱਚੋਂ 1,638 ਦੀ ਜਾਂਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਵਿੱਚੋਂ 14 ਪਾਜ਼ੇਟਿਵ ਪਾਏ ਗਏ ਹਨ।

ਇਹ ਵੀ ਦੇਖੋ - ਬੰਗਲਾਦੇਸ਼ ਅਤੇ ਭਾਰਤ ਨੇ ਤਸਕਰੀ ਤੇ ਘੁਸਪੈਠ ਰੋਕਣ ਲਈ ਸਾਂਝੇ ਸਮਝੌਤੇ 'ਤੇ ਕੀਤੇ ਹਸਤਾਖ਼ਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News