ਅਰੁਣਾਚਲ ਪ੍ਰਦੇਸ਼ ''ਚ ਛੇ ਹੋਰ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ

07/12/2020 4:23:40 PM

ਈਟਾਨਗਰ— ਅਰੁਣਾਚਲ ਪ੍ਰਦੇਸ਼ 'ਚ ਛੇ ਹੋਰ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ, ਜਿਸ ਨਾਲ ਸੂਬੇ 'ਚ ਸੰਕਰਮਣ ਦਾ ਸ਼ਿਕਾਰ ਹੋਏ ਲੋਕਾਂ ਦੀ ਕੁੱਲ ਗਿਣਤੀ 341 ਹੋ ਗਈ ਹੈ।

ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ ਰਾਜਧਾਨੀ ਕੰਪਲੈਕਸ ਦੇ ਪੰਜ ਖੇਤਰਾਂ ਅਤੇ ਪੱਛਮੀ ਕਾਮੇਂਗ 'ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ।
ਰਾਜਧਾਨੀ ਕੰਪਲੈਕਸ 'ਚ ਈਟਾਨਗਰ, ਨਾਹਰਲਾਗੁਨ, ਨਿਰਜੁਲੀ ਅਤੇ ਬਾਂਦਰਦੇਵਾ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ 214 ਮਰੀਜ਼ ਇਲਾਜ ਅਧੀਨ ਹਨ, ਜਦੋਂਕਿ 125 ਮਰੀਜ਼ ਠੀਕ ਹੋ ਚੁੱਕੇ ਹਨ।

ਸੂਬੇ ਦੇ ਨਿਗਰਾਨੀ ਅਧਿਕਾਰੀ ਡਾ. ਐੱਲ. ਜਮਪਾ ਨੇ ਕਿਹਾ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਸਾਇੰਸਜ਼ ਦੇ ਦੋ ਸਿਹਤ ਕਰਮਚਾਰੀ ਵੀ ਸੰਕ੍ਰਮਿਤ ਪਾਏ ਗਏ ਹਨ।''

ਉਨ੍ਹਾਂ ਦੱਸਿਆ ਕਿ ਸਾਰੇ ਮਰੀਜ਼ਾਂ 'ਚ ਲੱਛਣ ਨਹੀਂ ਮਿਲੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਕੋਵਿਡ ਕੇਅਰ ਸੈਂਟਰ 'ਚ ਦਾਖਲ ਕਰਵਾਇਆ ਗਿਆ ਹੈ। ਪੱਛਮੀ ਕਾਮੇਂਗ 'ਚ ਸੰਕ੍ਰਮਿਤ ਪਾਇਆ ਗਿਆ ਮਰੀਜ਼ ਹਾਲ ਹੀ 'ਚ ਉਤਰਾਖੰਡ ਤੋਂ ਵਾਪਸ ਆਇਆ ਸੀ ਅਤੇ ਘਰ 'ਚ ਇਕੱਲਾ ਰਹਿ ਰਿਹਾ ਸੀ। ਰਾਜਧਾਨੀ ਕੰਪਲੈਕਸ ਖੇਤਰ 'ਚ ਹੁਣ ਤੱਕ 119 ਮਾਮਲੇ ਸਾਹਮਣੇ ਆਏ ਹਨ, ਜੋ ਕਿ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਚਾਂਗਲੰਗ 'ਚ 33, ਵੈਸਟ


Sanjeev

Content Editor

Related News