6 ਸਾਲ ਦੇ ਬੱਚੇ ਨੇ ਖੋਲ੍ਹੀ ਮਾਂ ਦੀ ਪੋਲ ਕਿਹਾ, ''ਮੰਮੀ ਨੇ ਅੰਕਲ ਨਾਲ ਮਿਲ ਕੇ ਪਾਪਾ ਨੂੰ ਮਾਰ ਦਿੱਤਾ''

04/25/2017 4:32:47 PM

ਗੋਰਖਪੁਰ — ਯੂ.ਪੀ. ਦੇ ਗੋਰਖਪੁਰ ''ਚ ਸ਼ਨੀਵਾਰ ਰਾਤ ਇਕ ਔਰਤ ਨੇ ਆਪਣੇ ਪੁਰਸ਼ ਦੋਸਤ(ਪ੍ਰੇਮੀ) ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਔਰਤ ਅਤੇ ਉਸਦੇ ਪੁਰਸ਼ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਦਾ 6 ਸਾਲ ਦਾ ਬੇਟਾ ਵੀ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਬੇਟਾ ਪ੍ਰੇਮੀ ਦਾ ਹੀ ਹੈ।
ਸੀ.ਓ. ਕੈਂਟ ਅਭੈ ਮਿਸ਼ਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਵਿਵੇਕ ਪ੍ਰਤਾਪ ਸਿੰਘ(35) ਸਾਲ ਦਾ ਕਤਲ ਪ੍ਰੇਮ ਸੰਬੰਧ ਦੇ ਕਾਰਨ ਹੋਇਆ ਹੈ। ਵਿਵੇਕ ਦੀ ਪਤਨੀ ਸੁਸ਼ਮਾ ਸਿੰਘ ਦਾ ਆਪਣੇ ਪੇਕੇ ਦੇ ਡਬਲਯੂ ਸਿੰਘ ਨਾਲ ਵਿਆਹ ਤੋਂ ਪਹਿਲਾਂ ਕਰੀਬ 12 ਸਾਲ ਤੱਕ ਸੰਬੰਧ ਰਿਹਾ।
ਇੰਨਾ ਹੀ ਨਹੀਂ ਪ੍ਰੇਮੀ ਅਕਸਰ ਪ੍ਰੇਮਿਕਾ ਦੇ ਸਹੁਰੇ ਘਰ ਦੀ ਗਲੀ ''ਚ ਦਿਖਾਈ ਦਿੰਦਾ ਸੀ ਅਤੇ ਕਈ ਵਾਰ ਵਿਵੇਕ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਗੈਰ ਮੌਜੂਦਗੀ ''ਚ ਪ੍ਰੇਮਿਕਾ ਦੇ ਘਰ ਦੇ ਅੰਦਰ ਵੀ ਚਲਾ ਜਾਂਦਾ ਸੀ। ਇਸ ਗੱਲ ਦੀ ਖਬਰ ਵਿਵੇਕ ਨੂੰ ਲੱਗੀ ਤਾਂ ਉਸਨੇ ਪਹਿਰਾਂ ਦੇਣਾ ਸ਼ੁਰੂ ਕਰ ਦਿੱਤਾ ਸੀ।
ਪੂਰੀ ਯੋਜਨਾ ਦੇ ਤਹਿਤ ਸ਼ਨੀਵਾਰ ਡਬਲਯੂ ਆਪਣੇ ਪਿੰਡ ਦੇ ਸੋਨੂੰ, ਰਾਧੇਸ਼ਿਆਮ ਸਿੰਘ ਅਤੇ ਅਨਿਲ ਮੋਰਿਆ ਦੇ ਨਾਲ ਕੈਂਟ ਇਲਾਕੇ ਦੇ ਵਿਸ਼ਣੂਪੁਰਵਾ ਪਿੰਡ ਸਥਿਤ ਵਿਵੇਕ ਦੇ ਘਰ ਪਹੁੰਚਿਆ ਅਤੇ ਸੁਸ਼ਮਾ ਦੀ ਮਦਦ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ।
ਮ੍ਰਿਤਕ ਦਾ ਇਕ ਆਯੁਸ਼ 6 ਸਾਲ ਦਾ ਬੇਟਾ ਹੈ।
ਸੀ.ਓ. ਕੈਂਟ ਅਭੈ ਮਿਸ਼ਰਾ ਦੇ ਮੁਤਾਬਕ, ਜਦੋਂ ਦੋਸ਼ੀ ਨੇ ਵਿਵੇਕ ਨੂੰ ਮਾਰਿਆ ਤਾਂ 6 ਸਾਲ ਦੇ ਬੇਟੇ ਨੇ ਦੇਖ ਲਿਆ ਤਾਂ ਪ੍ਰੇਮੀ ਨੇ ਉਸਦੇ ਬੇਟੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਸੁਸ਼ਮਾ ਨੇ ਕਿਹਾ ਕਿ ਇਹ ਬੇਟਾ ਉਸਦਾ ਹੀ ਹੈ। ਇਸ ਲਈ ਇਸ ਨੂੰ ਨਾ ਮਾਰੋ।
ਜਿਸ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਕਮਰੇ ''ਚ ਆਰੂਸ਼ ਮੌਜੂਦ ਸੀ ਉਸਨੇ ਪੂਰੀ ਘਟਨਾ ਆਪਣੀ ਭੂਆ ਨੂੰ ਵੀ ਦੱਸੀ।
ਪੁਲਸ ਮੁਤਾਬਕ ਆਰੁਸ਼ ਨੇ ਭੂਆ ਨੂੰ ਦੱਸਿਆ ਕਿ ,''ਰਾਤ ਨੂੰ ਮੰਮੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਤਿੰਨ ਅੰਕਲ ਕਮਰੇ ''ਚ ਆ ਗਏ। ਮੈਂ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਮੂੰਹ ਦਬਾ ਦਿੱਤਾ। ਇਸ ਤੋਂ ਬਾਅਦ ਅੰਕਲ ਨੇ ਪਾਪਾ ਦਾ ਗਲਾ ਦਬਾ ਦਿੱਤਾ, ਫਿਰ ਬੈੱਡ ਤੋਂ ਥੱਲ੍ਹੇ ਉਤਾਰ ਕੇ ਇੱਟਾਂ ਨਾਲ ਮਾਰਿਆ। ਪਾਪਾ ਦਾ ਬਹੁਤ ਸਾਰਾ ਖੂਨ ਨਿਕਲ ਰਿਹਾ ਸੀ। ਇਸ ਤੋਂ ਬਾਅਦ ਅੰਕਲ ਪਾਪਾ ਨੂੰ ਕਿਤੇ ਲੈ ਗਏ ਅਤੇ ਮੰਮੀ ਜ਼ਮੀਨ ''ਤੇ ਡਿੱਗਾ ਖੂਨ ਸਾਫ ਕਰਨ ਲੱਗੀ। ਇਸੇ ਦੌਰਾਨ ਪੁਲਸ ਆ ਗਈ।
ਪੁਲਸ ਨੇ ਦੱਸਿਆ ਕਿ ਵਿਵੇਕ ਦਾ ਕਮਰਾ ਪਹਿਲੀ ਮੰਜ਼ਿਲ ''ਤੇ ਹੈ। ਇਸ ਦੇ ਨਾਲ ਹੀ ਉਸਦੇ ਚਾਚਾ ਕ੍ਰਿਸ਼ਣ ਪ੍ਰਤਾਪ ਸਿੰਘ ਅਤੇ ਚਾਚੀ ਦੁਰਗਾ ਸਿੰਘ ਰਹਿੰਦੇ ਹਨ। ਦੋਵੇਂ ਰਾਤ ਨੂੰ ਆਪਣੇ ਕਮਰੇ ''ਚ ਹੀ ਸਨ। ਉਨ੍ਹਾਂ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੋਈ।
ਇਸੇ ਤਰ੍ਹਾਂ ਥੱਲੇ ਦੀ ਮੰਜ਼ਿਲ ''ਤੇ ਵਿਵੇਕ ਦੇ ਪਿਤਾ ਦਵਿੰਦਰ ਪ੍ਰਤਾਪ ਸਿੰਘ ਆਪਣੀ ਪਤਨੀ ਲੱਛਮੀ ਸਿੰਘ ਨਾਲ ਸੌਂ ਰਹੇ ਸਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਘਟਨਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਸ ਤਰ੍ਹਾਂ ਇੰਨੀ ਵੱਡੀ ਘਟਨਾ ਹੋ ਗਈ ਅਤੇ ਕਿਸੇ ਨੂੰ ਪਤਾ ਨਹੀਂ ਲੱਗਾ। ਦੋਸ਼ੀਆਂ ਤੋਂ ਪੁੱਛ-ਗਿੱਛ ਦੌਰਾਨ ਹੀ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ।
ਸੀ.ਓ. ਕੈਂਟ ਅਭੈ ਮਿਸ਼ਰਾ ਨੇ ਦੱਸਿਆ ਕਿ ਸੁਸ਼ਮਾ ਦਾ ਪ੍ਰੇਮੀ ਡਬਲਯੂ ਇਕ ਮਹੀਨਾ ਪਹਿਲਾਂ ਹੀ ਜੇਲ ਤੋਂ ਰਿਹਾਅ ਹੋ ਕੇ ਆਇਆ ਹੈ, ਉਹ ਕਤਲ ਦੇ ਦੋਸ਼ ''ਚ ਜੇਲ ''ਚ ਸੀ। ਉਸ ''ਤੇ ਹੱਤਿਆ ਅਤੇ ਲੁੱਟ ਦੇ 12 ਮਾਮਲੇ ਦਰਜ ਹਨ।