ਹੜਤਾਲ ਕਾਰਨ ਮੱਧ ਪ੍ਰਦੇਸ਼ ਦੀਆਂ 65% ਬੈਂਕ ਸ਼ਾਖਾਵਾਂ ''ਚ ਕੰਮ-ਕਾਜ ਪ੍ਰਭਾਵਿਤ : ਸੰਗਠਨ

10/22/2019 2:43:12 PM

 

ਇੰਦੌਰ — ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਸਰਕਾਰ ਦੀ ਨਵੀਂ ਯੋਜਨਾ ਦੇ ਖਿਲਾਫ ਬੈਂਕ ਕਰਮਚਾਰੀਆਂ ਦੀ ਦੇਸ਼ ਭਰ 'ਚ ਬੁਲਾਈ ਗਈ ਹੜਤਾਲ ਦੇ ਕਾਰਨ ਮੰਗਲਵਾਰ ਨੂੰ ਮੱਧ ਪ੍ਰਦੇਸ਼ 'ਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਮੱਧ ਪ੍ਰਦੇਸ਼ ਬੈਂਕ ਇੰਪਲਾਇਜ਼ ਐਸੋਸੀਏਸ਼ਨ(MPBEA) ਦੇ ਸਕੱਤਰ ਐਮ.ਕੇ. ਸ਼ੁਕਲਾ ਨੇ ਦੱਸਿਆ, 'ਹੜਤਾਲ ਦੌਰਾਨ ਸੂਬੇ 'ਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਵਣਜ ਬੈਂਕਾਂ ਦੀ ਕੁੱਲ 7,416 ਸ਼ਾਖਾਵਾਂ ਵਿਚੋਂ ਲਗਭਗ 4,800 ਸ਼ਾਖਾਵਾਂ 'ਚ ਵੱਖ-ਵੱਖ ਸੇਵਾਵਾਂ ਪ੍ਰਭਾਵਿਤ ਰਹੀਆਂ'।

ਉਨ੍ਹਾਂ ਨੇ ਦੱਸਿਆ ਕਿ ਸੂਬੇ 'ਚ ਬੈਂਕ ਹੜਤਾਲ 'ਚ ਕਰੀਬ 20,000 ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਨਾਲ ਬੈਂਕ ਸ਼ਾਖਾਵਾਂ 'ਚ ਧਨ ਜਮ੍ਹਾ ਕਰਨ, ਕਢਵਾਉਣ ਦੇ ਨਾਲ-ਨਾਲ ਚੈੱਕ ਕਲੀਅਰ ਕਰਨ, FD ਯੋਜਨਾਵਾਂ ਦੇ ਨਵੀਨੀਕਰਨ, ਸਰਕਾਰੀ ਖਜ਼ਾਨੇ ਨਾਲ ਜੁੜੇ ਕੰਮ ਅਤੇ ਹੋਰ ਰੋਜ਼ਾਨਾ ਦਾ ਕੰਮ-ਕਾਜ ਪ੍ਰਭਾਵਿਤ ਹੋਇਆਂ ਹੈ। ਇਸ ਦੌਰਾਨ ਹੜਤਾਲ ਕਰਨ ਵਾਲੇ ਕਰਮਚਾਰੀਆਂ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਦੇ ਖਿਲਾਫ ਰੈਲੀ ਕੱਢੀ। ਪ੍ਰਦਰਸ਼ਨ ਦੇ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਬੈਂਕਿੰਗ ਨੀਤੀਆਂ ਲੋਕਾਂ ਦੇ ਵਿਰੁੱਧ ਹਨ।


Related News