''ਐਸੀ ਧਾਕੜ ਹੈ'' ਅਸਲ ''ਦੰਗਲ'' ਗੀਤਾ ਦੀ ਕਹਾਣੀ (ਦੇਖੋ ਤਸਵੀਰਾਂ)

12/26/2016 5:44:50 PM

ਨਵੀਂ ਦਿੱਲੀ—ਸ਼ੁੱਕਰਵਾਰ ਨੂੰ ਰੀਲੀਜ਼ ਹੋਈ ਫੋਗਾਟ ਭੈਣਾਂ ''ਤੇ ਬਣੀ ਫਿਲਮ ''ਦੰਗਲ'' ''ਚ ਉਨ੍ਹਾਂ ਦੀ ਜ਼ਿੰਦਗੀ ਅਤੇ ਸਖਤ ਮਿਹਨਤ ਨੂੰ ਦਿਖਾਇਆ ਗਿਆ ਹੈ ਪਰ ਅੱਜ ਪਹਿਲਵਾਨੀ ਦੀ ਦੁਨੀਆ ਦੀ ਸਟਾਰ ਇਨ੍ਹਾਂ ਭੈਣਾਂ ਨੇ ਫਿਲਮ ''ਚ ਦਿਖਾਈ ਗਈ ਜ਼ਿੰਦਗੀ ਤੋਂ ਕਈ ਗੁਣਾਂ ਜ਼ਿਆਦਾ ਮਿਹਨਤ ਕੀਤੀ ਹੈ। ਫੋਗਾਟ ਭੈਣਾਂ ''ਚ ਸਭ ਤੋਂ ਪਹਿਲਾਂ ਗੀਤਾ ਨੇ ਪਹਿਲਵਾਨੀ ''ਚ ਕਦਮ ਰੱਖਿਆ ਸੀ ਅਤੇ ਸ਼ੁਰੂਆਤ ''ਚ ਉਨ੍ਹਾਂ ਦੀ ਪਹਿਲੀ ਲੜਾਈ ਆਪਣੇ ਹੀ ਸਮਾਜ ਨਾਲ ਹੋਈ। ਗੀਤਾ ਇਕ ਅਜਿਹੇ ਸਮਾਜ ''ਚੋਂ ਨਿਕਲੀ ਜਿੱਥੇ ਔਰਤਾਂ ਨੂੰ ਘਰ ਤੋਂ ਨਿਕਲਣਾ ਵੀ ਬੁਰੀ ਮੰਨਿਆ ਜਾਂਦਾ ਸੀ, ਪਰ ਜਦੋਂ ਗੀਤਾ ਨੇ ਕੁਸ਼ਤੀ ਲਈ ਸ਼ਾਰਟਸ ਪਹਿਨਣੇ ਸ਼ੁਰੂ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।
ਹਰਿਆਣਾ ਦੇ ਜਾਟ ਪਰਿਵਾਰ ''ਚ ਜਨਮੀ ਗੀਤਾ ਚਾਰ ਭੈਣਾਂ ''ਚੋਂ ਸਭ ਤੋਂ ਵੱਡੀ ਹੈ। ਉਨ੍ਹਾਂ ਨੇ ਪਿਤਾ ਮਹਾਵੀਰ ਸਿੰਘ ਫੋਗਾਟ ਦਾ ਸਪਨਾ ਸੀ ਕਿ ਉਨ੍ਹਾਂ ਦੀਆਂ ਬੇਟੀਆਂ ਪਹਿਲਵਾਨੀ ''ਚ ਭਾਰਤ ਦਾ ਨਾਂ ਰੋਸ਼ਨ ਕਰਨ। ਮਹਾਵੀਰ ਸਿੰਘ ਫੋਗਾਟ ਖੁਦ ਇਹ ਸਪਨਾ ਨਹੀਂ ਪੂਰਾ ਕਰ ਸਕੇ ਇਸ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੀਤਾ ਨੂੰ ਇਸ ਲਈ ਟ੍ਰੇਨਿੰਗ ਸ਼ੁਰੂ ਕੀਤੀ। ਸ਼ੁਰੂਆਤ ''ਚ ਗੀਤਾ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਹਰ ਕਦਮ ''ਤੇ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਉਹ ਇਕ ਲੜਕੀ ਹੈ ਅਤੇ ਪਹਿਲਵਾਨੀ ਮਰਦਾਂ ਦੀ ਖੇਡ ਹੈ। ਜਦੋਂ ਗੀਤਾ ਨੇ ਪਹਿਲਵਾਨੀ ਲਈ ਬਾਲ ਕਟਵਾਏ ਅਤੇ ਸੂਟ ਛੱਡ ਕੇ ਚੰਗੀ ਟ੍ਰੇਨਿੰਗ ਲਈ ਸ਼ਾਰਟਸ ਪਹਿਨੇ ਤਾਂ ਲੋਕਾਂ ਨੇ ਇਸ ਨੂੰ ਬੇਸ਼ਰਮੀ ਦੱਸਿਆ। ਹਾਲਾਂਕਿ ਗੀਤਾ ਨੇ ਛੋਟੀ ਸੋਚ ਵਾਲੇ ਸਮਾਜ ਦੀਆਂ ਗੱਲਾਂ ''ਤੇ ਧਿਆਨ ਨਹੀਂ ਦਿੱਤਾ ਅਤੇ ਆਪਣੇ ਪਿਤਾ ਦੇ ਸਪਨੇ ਨੂੰ ਪੂਰਾ ਕਰਨ ਲਈ ਖੂਨ ਪਸੀਨਾ ਇਕ ਕਰ ਦਿੱਤਾ। 
ਗੀਤਾ ਤੋਂ ਬਾਅਦ ਉਨ੍ਹਾਂ ਦੀਆਂ ਤਿੰਨੋਂ ਭੈਣਾਂ ਨੇ ਵੀ ਕੁਸ਼ਤੀ ''ਚ ਆਉਣ ਦਾ ਫੈਸਲਾ ਕੀਤਾ। ਗੀਤਾ ਦੇ ਵਾਂਗ ਉਨ੍ਹਾਂ ਦੀਆਂ ਭੈਣਾਂ ਨੂੰ ਵੀ ਕਿਹਾ ਗਿਆ ਕਿ ਕੋਈ ਅਜਿਹੀ ਲੜਕੀ ਨਾਲ ਵਿਆਹ ਕਰਨ ਨੂੰ ਤਿਆਰ ਨਹੀਂ ਹੋਵੇਗਾ। ਫੋਗਾਟ ਭੈਣਾਂ ਦੀ ਅਜਿਹੀ ਕਹਾਣੀ ਸੁਣ ਕੇ ਆਮਿਰ ਇਨੇ ਖੁਸ਼ ਹੋਏ ਕਿ ਉਨ੍ਹਾਂ ਨੇ ''ਦੰਗਲ'' ਫਿਲਮ ਤੁਰੰਤ ਸਾਈਨ ਕਰ ਦਿੱਤੀ। ਗੀਤਾ ਨੇ ਕਿਹਾ ਕਿ ਪਹਿਲਵਾਨੀ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਬਹੁਤ ਸਖਤ ਸਨ। ਟ੍ਰੇਨਿੰਗ ਦੌਰਾਨ ਜੇਕਰ ਉਹ ਗਲਤੀ ਕਰਦੀ ਸੀ ਤਾਂ ਉਨ੍ਹਾਂ ਨੂੰ ਸਜ਼ਾ ਵੀ ਮਿਲਦੀ ਸੀ। ਗੀਤਾ ਨੇ ਉਂਝ ਤਾਂ ਛੋਟੇ ਪੱਧਰ ''ਤੇ ਕਈ ਤਮਗੇ ਜਿੱਤੇ ਪਰ ਉਨ੍ਹਾਂ ਨੂੰ ਵੱਡੀ ਸਫਲਤਾ 2010 ਕਾਮਨਵੈਲਥ ਖੇਡਾਂ ''ਚ ਮਿਲੀ। 2010 ਕਾਮਨਵੈਲਥ ਖੇਡਾਂ ''ਚ ਗੀਤਾ ਨੇ 55 ਕਿਲੋਗ੍ਰਾਮ ਭਾਰ ''ਚ ਸੋਨ ਤਮਗਾ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਹਾਲ ਹੀ ''ਚ ਹੋਏ ਗੀਤਾ ਦੇ ਵਿਆਹ ''ਚ ਆਮਿਰ ਖਾਨ ਪੂਰੇ ਪਰਿਵਾਰ ਨਾਲ ਮੌਜੂਦ ਸੀ।