ਪਾਵਰਲਿਫਟਿੰਗ ਮੁਕਾਬਲੇ ''ਚੋਂ ਸੁਖਾਨੰਦ ਕਾਲਜ ਦੀ ਖਿਡਾਰਨ ਨੇ ਸੋਨੇ ਦਾ ਤਮਗਾ ਜਿੱਤਿਆ

03/22/2018 12:04:35 PM


ਬਾਘਾਪੁਰਾਣਾ (ਰਾਕੇਸ਼) - ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਮੋਗਾ ਦੀ ਪਾਵਰਲਿਫਟਿੰਗ ਦੀ ਖਿਡਾਰਨ ਊਸ਼ਾ ਬੀ. ਏ. ਭਾਗ ਪਹਿਲਾ ਨੇ 30ਵੀਂ ਵੂਮੈਨ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਦਿੱਲੀ, ਜੋ ਕਿ ਪੋਰਟ ਸਟੇਡੀਅਮ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਕਰਵਾਈ ਗਈ, 'ਚੋਂ ਸੋਨੇ ਦਾ ਤਮਗਾ ਪ੍ਰਾਪਤ ਕਰ ਕੇ ਕਾਲਜ ਦਾ ਮਾਣ ਵਧਾਇਆ।  ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਖਿਡਾਰਨ ਪਹਿਲਾਂ ਵੀ ਨੈਸ਼ਨਲ ਅਤੇ ਆਲ-ਇੰਡੀਆ ਇੰਟਰ ਯੂਨੀਵਰਸਿਟੀ ਪੱਧਰ 'ਤੇ ਮੱਲਾਂ ਮਾਰ ਚੁੱਕੀ ਹੈ। ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ ਚੇਅਰਮੈਨ ਮੱਖਣ ਸਿੰਘ ਤੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਖੇਡ ਵਿਭਾਗ ਦੇ ਮੁਖੀ ਡਾ. ਸੁਖਜੀਤ ਕੌਰ ਢਿੱਲੋਂ, ਸਹਾਇਕ ਪ੍ਰੋਫੈਸਰ ਕਿਰਨਜੀਤ ਕੌਰ ਅਤੇ ਮਾਪਿਆਂ ਤੇ ਕੋਚ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਊਸ਼ਾ ਨੂੰ ਕਾਲਜ ਦਾ ਮਾਣ ਦੱਸਿਆ ਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।