‘ਅਮਰੀਕੀ ਫੌਜੀਆਂ ਦੀ ਵਾਪਸੀ ਨਾਲ ਪੱਛਮੀ ਏਸ਼ੀਆ ’ਚ ਈਰਾਨੀ ਹਮਲਿਆਂ ਦਾ ਵਧਿਆ ਡਰ’

12/09/2020 5:41:32 PM

ਵਾਸ਼ਿੰਗਟਨ– ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਦੇ ਤਹਿਤ ਪੇਂਟਾਗਨ ਆਉਣ ਵਾਲੇ ਕੁਝ ਹਫਤਿਆਂ ’ਚ ਪੱਛਮੀ ਏਸ਼ੀਆ ਤੋਂ ਆਪਣੇ ਫ਼ੌਜੀ ਵਾਪਸ ਸੱਦਣਾ ਸ਼ੁਰੂ ਕਰ ਦੇਵੇਗਾ ਅਤੇ ਅਜਿਹੇ ’ਚ ਅਮਰੀਕੀ ਫ਼ੌਜੀ ਨੇਤਾਵਾਂ ਨੇ ਖੇਤਰ ’ਚ ਇਰਾਨ ਅਤੇ ਉਸ ਦੇ ਕਰੀਬੀ ਦੇਸ਼ਾਂ ਦੇ ਸੰਭਾਵਿਤ ਹਮਲਿਆਂ ਨਾਲ ਨਜਿੱਠਣ ਦੇ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ ਹਨ।

ਖੇਤਰ ਦੀ ਜਾਣਕਾਰੀ ਰੱਖਣ ਵਾਲੇ ਅਮਰੀਕਾ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਈਰਾਕ ਅਤੇ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਅਤੇ ਅਰਬ ਦੀ ਖਾੜ੍ਹੀ ਤੋਂ ਏਅਰਕ੍ਰਾਫਟ ਕੈਰੀਅਰ ‘ਯੂ. ਐੱਸ. ਐੱਸ. ਨਿਮਿਤਜ’ ਦੀ ਰਵਾਨਗੀ ਦੀ ਯੋਜਨਾ ਦਾ ਈਰਾਨ ਫਾਇਦਾ ਉਠਾ ਸਕਦਾ ਹੈ।

ਅਧਿਕਾਰੀ ਨੇ ਕਿਹਾ ਕਿ ਖੇਤਰ ’ਚ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਫੌਜੀ ਨੇਤਾਵਾਂ ਨੇ ‘ਨਿਮਿਤਜ’ ਨੂੰ ਹਾਲੇ ਹੋਰ ‘ਆਉਣ ਵਾਲੇ ਕੁਝ ਸਮੇਂ ਲਈ’ ਉੱਥੇ ਰਹਿਣ ਦੇਣ ਦਾ ਫੈਸਲਾ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਲੋੜ ਪੈਣ ’ਤੇ ਲੜਾਕੂ ਜਹਾਜ਼ ‘ਸਕਵਾਡ੍ਰਨ’ ਵੀ ਉਥੇ ਭੇਜਿਆ ਜਾਵੇਗਾ। ‘ਨਿਮਿਤਜ’ ਖਾੜੀ ਖੇਤਰ ਤੋਂ ਰਵਾਨਾ ਹੋ ਗਿਆ ਸੀ ਅਤੇ ਵਾਪਸ ਦੇਸ਼ ਆਉਣ ਵਾਲਾ ਸੀ। ਪਰ ਇਰਾਕ ਅਤੇ ਅਫਗਾਨਿਸਤਾਨ ਤੋਂ ਫੌਜੀਆਂ ਦੀ ਵਾਪਸੀ ਦੇ ਮੱਦੇਨਜ਼ਰ ਕੈਰੀਅਰ ਨੂੰ ਫਿਲਹਾਲ ਉਥੇ ਵਧੇਰੇ ਸੁਰੱਖਿਆ ਦੇਣ ਦਾ ਆਦੇਸ਼ ਦਿੱਤਾ ਗਿਆ ਹੈ।

Sanjeev

This news is Content Editor Sanjeev