ਸੋਮਵਾਰ ਨੂੰ ਹੋਵੇਗਾ ਸਿਓਲ ਦੇ ਮੇਅਰ ਦਾ ਅੰਤਿਮ ਸਸਕਾਰ

07/12/2020 5:10:45 PM

ਸਿਓਲ— ਸਿਓਲ ਦੇ ਮੇਅਰ ਪਾਰਕ ਵਾਨ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਕੋਰਨਾ ਵਾਇਰਸ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਘੱਟ ਲੋਕਾਂ ਦੀ ਮੌਜੂਦਗੀ ਵਿਚ ਕੀਤਾ ਜਾਵੇਗਾ ਅਤੇ ਅੰਤਿਮ ਸਸਕਾਰ ਪ੍ਰੋਗਰਾਮ ਦਾ ਪ੍ਰਸਾਰਣ ਆਨਲਾਈਨ ਕੀਤਾ ਜਾਵੇਗਾ।

ਇਕ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਪਾਰਕ ਦੀ ਲਾਸ਼ ਸ਼ੁੱਕਰਵਾਰ ਤੜਕੇ ਉਸ ਦੇ ਲਾਪਤਾ ਹੋਣ ਦੇ ਕੁਝ ਘੰਟਿਆਂ ਬਾਅਦ ਮਿਲੀ ਸੀ। ਉਹ ਜਿਣਸੀ ਪਰੇਸ਼ਾਨੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਸਾਂਸਦ ਪਾਰਕ ਹਾਂਗ-ਕਿਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਕ ਦਾ ਅੰਤਿਮ ਸਸਕਾਰ ਸੋਮਵਾਰ ਸਵੇਰੇ ਸਿਓਲ ਸਿਟੀ ਹਾਲ ਵਿਖੇ ਆਨਲਾਈਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਕਮੇਟੀ ਦਾ ਉਦੇਸ਼ ਸਰਕਾਰ ਦੀ ਕੋਰੋਨਾ ਵਿਰੋਧੀ ਵਾਇਰਸ ਮੁਹਿੰਮ ਦੀ ਹਮਾਇਤ ਕਰਨਾ ਹੈ ਅਤੇ ਇਸ ਲਈ ਅੰਤਿਮ ਸੰਸਕਾਰ ਇਸ ਤਰੀਕੇ ਨਾਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਕ ਵਨ-ਸੋਨ ਦੇ ਪਰਿਵਾਰਕ ਮੈਂਬਰਾਂ ਸਮੇਤ ਲਗਭਗ 100 ਲੋਕਾਂ ਦੇ ਅੰਤਿਮ ਸੰਸਕਾਰ ਵਿਚ ਆਉਣ ਦੀ ਉਮੀਦ ਹੈ ਅਤੇ ਇਸ ਦਾ ਸਿੱਧਾ ਪ੍ਰਸਾਰਣ ਯੂਟਿਊਬ 'ਤੇ ਕੀਤਾ ਜਾਵੇਗਾ।
ਇਕ ਸਥਾਨਕ ਸਿਓਲ ਚੈਨਲ ਨੇ ਦੱਸਿਆ ਕਿ ਪਾਰਕ 'ਤੇ ਇਕ ਸਕੱਤਰ ਨੇ ਬੁੱਧਵਾਰ ਰਾਤ ਉਸ ਖਿਲਾਫ ਕਥਿਤ ਜਿਣਸੀ ਸੋਸ਼ਣ ਦਾ ਦੋਸ਼ ਲਗਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਪੁਸ਼ਟੀ ਕੀਤੀ ਸੀ ਕਿ ਪਾਰਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਉਨ੍ਹਾਂ ਨੇ ਇਸ ਸਬੰਧ ਵਿਚ ਵਿਸਥਾਰਪੂਰਣ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।


Sanjeev

Content Editor

Related News