ਦੁਬਈ ਦੇ ਇਸ ਸ਼ੇਖ ਕੋਲ ਨੇ 32 ਹਜ਼ਾਰ ਤੋਂ ਵੱਧ ਮਾਡਲ ਕਾਰਾਂ, ਸਰਦਾਰਾਂ ਦੇ ਮੁਰੀਦ ਨੇ ''ਸ਼ੇਖ ਅਜ਼ਰੂਨੀ'' (ਵੀਡੀਓ)

10/14/2021 5:28:05 PM

ਜਲੰਧਰ (ਵੈੱਬ ਡੈਸਕ) : ਕਹਿੰਦੇ ਜੇ ਤੁਸੀਂ ਦੁਬਈ ਗਏ ਹੋ ਤੇ ਬੁਰਜ਼ ਖਲੀਫ਼ਾ ਨਹੀਂ ਵੇਖਿਆ ਤਾਂ ਸਮਝੋ ਤੁਸੀਂ ਦੁਬਈ ਨੂੰ ਜਾਣਿਆ ਹੀ ਨਹੀਂ । ਇਸੇ ਤਰ੍ਹਾਂ ਦੁਬਈ ਦੇ ਹਿਜ਼ ਐਕਸੀਲੈਂਸੀ ਸ਼ੇਖ਼ ਸੁਹੇਲ ਮੁਹੰਮਦ ਅਜ਼ਰੂਨੀ ਨੂੰ ਨਹੀਂ ਮਿਲੇ ਤਾਂ ਤੁਹਾਡੀ ਦੁਬਈ ਦੀ ਯਾਤਰਾ ਅਧੂਰੀ ਹੈ।ਸ਼ੇਖ ਅਜ਼ਰੂਨੀ ਦੇ ਨਾਮ ਦੋ ਗਿੰਨੀਜ਼ ਵਰਲਡ ਰਿਕਾਰਡ ਦਰਜ ਹਨ, ਉਹ ਸ਼ਾਨਦਾਰ ਲੇਖਕ ਵੀ ਹਨ ਅਤੇ 30 ਹਜ਼ਾਰ ਤੋਂ ਵੱਧ ਮਾਡਲ ਕਾਰਾਂ ਦੇ ਮਾਲਕ ਹਨ। ਉਨ੍ਹਾਂ ਨੇ ਆਪਣਾ ਇਕ ਮਿਊਜ਼ੀਅਮ ਵੀ ਬਣਾਇਆ ਹੈ ਜਿਸ ਵਿੱਚ ਬੇਸ਼ਕੀਮਤੀ ਚੀਜ਼ਾਂ ਹਨ, ਜਿਨ੍ਹਾਂ ਵਿੱਚ ਭਾਰਤ-ਪਾਕਿ ਵੰਡ ਨਾਲ ਸਬੰਧਿਤ ਦੁਰਲੱਭ ਦਸਤਾਵੇਜ਼ ਵੀ ਹਨ। ਆਪ ਪੰਜਾਬੀ ਤੇ ਹਿੰਦੀ ਭਾਸ਼ਾਵਾਂ ਵੀ ਆਸਾਨੀ ਨਾਲ ਬੋਲ ਲੈਂਦੇ ਹਨ।ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਪਿੰਡ ਵਿੱਚ ਮੰਜੇ 'ਤੇ ਬੈਠ ਕੇ ਖਾਣਾ ਆਪ ਦੀ ਇੱਛਾ ਹੈ।ਸਰਦਾਰਾਂ ਦੇ ਫੈਨ ਸ਼ੇਖ ਅਜ਼ਰੂਨੀ ਦੀ ਦਿਲੀ ਇੱਛਾ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ।ਪਿਛਲੇ ਦਿਨੀਂ ਦੁਬਈ ਦੀ ਯਾਤਰਾ 'ਤੇ ਗਏ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਆਪ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ।ਸੁਣੋ ਗੱਲਬਾਤ... ਗੱਲਬਾਤ ਸੁਣਨ ਮਗਰੋਂ ਕੁਮੈਂਟ ਕਰਕੇ ਆਪਣੀ ਰਾਏ ਵੀ ਜ਼ਰੂਰ ਦਿਓ।

Harnek Seechewal

This news is Content Editor Harnek Seechewal