ਸਕਾਟਲੈਂਡ : ਜਦੋਂ ਭੂਤ ਦੇਖਣ ਗਏ ਨੌਜਵਾਨਾਂ ’ਤੇ ਪੁਲਸ ਦਾ ਪਿਆ ਛਾਪਾ, ਪਈ ਹੱਥਾਂ-ਪੈਰਾਂ ਦੀ

04/14/2021 1:31:23 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਪੁਲਸ ਨੇ ਇੱਕ ਪੁਰਾਣੀ ਡਰਾਉਣੀ ਇਮਾਰਤ ਦਾ ਦੌਰਾ ਕਰ ਕੇ ਕੋਵਿਡ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਅੰਦਰ ਵੜੇ ‘ਨਿੱਡਰਾਂ’ ਨੂੰ ਜੁਰਮਾਨਾ ਕੀਤਾ ਹੈ । ਰੇਨਫਰਿਊਸ਼ਾਇਰ ਦੇ ਕਿਲਮਕੋਲਮ ’ਚ ਇੱਕ 120 ਸਾਲ ਪੁਰਾਣੇ ਅਨਾਥ ਆਸ਼ਰਮ ’ਚ ਅਧਿਕਾਰੀਆਂ ਵਲੋਂ ਫੜੇ ਜਾਣ ਤੋਂ ਬਾਅਦ 8 ਨੌਜਵਾਨਾਂ ਨੂੰ ਜੁਰਮਾਨੇ ਦੇ ਨੋਟਿਸ ਦਿੱਤੇ ਗਏ ਹਨ। ਪੁਲਸ ਅਨੁਸਾਰ ਇਸ ਸਮੂਹ ਨੇ ਖੇਤਰ ਦੇ ਬਾਹਰੋਂ ਯਾਤਰਾ ਕਰ ਕੇ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਇਨ੍ਹਾਂ ਨੂੰ ਸੋਮਵਾਰ ਰਾਤ 2 ਵਜੇ ਬਲਰੋਸੀ ਸਕੂਲ ਦੀ ਬੰਦ ਪਈ ਇਮਾਰਤ ਅੰਦਰ ਦੇਖਿਆ ਗਿਆ । ਪੰਜ ਵੱਖੋ-ਵੱਖਰੇ ਘਰਾਂ ਨਾਲ ਸਬੰਧਿਤ ਇਹ ਸੱਜਣ ਤਿੰਨ ਗੱਡੀਆਂ ’ਚ ਇਮਾਰਤ ’ਚ ਆਏ।

ਸਕਾਟਲੈਂਡ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੂੰ ਇਤਲਾਹ ਮਿਲਣ ਤੋਂ ਬਾਅਦ ਘਟਨਾ ਸਥਾਨ ’ਤੇ ਭੇਜਿਆ ਗਿਆ ਅਤੇ ਸਾਰੇ 8 ਨੂੰ ਪੱਕੇ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਗਏ। ਚੀਫ ਇੰਸਪੈਕਟਰ ਪੌਲ ਕੈਮਰੂਨ ਅਨੁਸਾਰ ਇਹ ਇੱਕ ਗੈਰ-ਜ਼ਿੰਮੇਵਾਰਾਨਾ ਅਤੇ ਖ਼ਤਰਨਾਕ ਕੰਮ ਸੀ, ਜਿਸ ਕਰਕੇ ਆਪਣੇ ਆਪ ਨੂੰ ਨੁਕਸਾਨ ਪਹੁੰਚ ਸਕਦਾ ਸੀ। ਪੁਲਸ ਵੱਲੋਂ ਜਨਤਾ ਨੂੰ ਪੁਰਾਣੀਆਂ ਇਮਾਰਤਾਂ ਤੋਂ ਬਾਹਰ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੀ ਸਥਿਤੀ ਮਾੜੀ ਸਥਿਤੀ ਹੈ ਅਤੇ ਕੋਈ ਵੀ ਹਾਦਸਾ ਹੋ ਸਕਦਾ ਹੈ। ਇਸ ਇਮਾਰਤ ਬਾਰੇ ਲੋਕਾਂ ’ਚ ਧਾਰਨਾ ਬਣੀ ਹੋਈ ਹੈ ਕਿ ਇਸ ਅੰਦਰ ਆਤਮਾਵਾਂ ਰਹਿੰਦੀਆਂ ਹਨ।


Anuradha

Content Editor

Related News