ਰੂਸੀ ਅਧਿਕਾਰੀਆਂ ਨੇ ਹਿਰਾਸਤ ''ਚ ਲਏ ਸਾਬਕਾ ਮੇਅਰ ਯੇਵਗੇਨੀ ਰੋਇਜ਼ਮੈਨ, ਜਾਣੋ ਵਜ੍ਹਾ

03/16/2023 5:46:58 PM

ਮਾਸਕੋ (ਏਜੰਸੀ) : ਰੂਸ ਦੇ ਯੇਕਾਟੇਰਿਨਬਰਗ ਸ਼ਹਿਰ ਦੇ ਸਾਬਕਾ ਮੇਅਰ ਯੇਵਗਿਨੀ ਰੋਇਜ਼ਮੈਨ ਨੂੰ ਵੀਰਵਾਰ ਨੂੰ ਅਧਿਕਾਰੀਆਂ ਨੇ ਸੋਸ਼ਲ ਮੀਡੀਆ 'ਤੇ ਪਾਬੰਦੀਸ਼ੁਦਾ ਸੰਗਠਨ ਦੀ ਸਮੱਗਰੀ ਸਾਂਝੀ ਕਰਨ ਦੇ ਦੋਸ਼ ਤਹਿਤ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਵੱਲੋਂ ਸਾਬਕਾ ਮੇਅਰ ਨੂੰ ਹਿਰਾਸਤ 'ਚ ਲੈਣਾ ਰੋਸ-ਪ੍ਰਦਰਸ਼ਨ ਨੂੰ ਕੁਚਲਣ ਦੀ ਕੋਸ਼ਿਸ਼ ਜਾਪਦੀ ਹੈ। ਦੱਸ ਦੇਈਏ ਕਿ ਸਰਕਾਰ ਦੇ ਕੱਟੜ ਵਿਰੋਧੀ ਯੇਵਗਿਨੀ ਰੋਇਜ਼ਮੈਨ ਰੂਸ ਵਿਚ ਸਭ ਤੋਂ ਪ੍ਰਸਿੱਧ ਵਿਰੋਧੀ ਹਸਤੀਆਂ ਵਿੱਚੋਂ ਇਕ ਹੈ। ਪਿਛਲੇ ਸਾਲ ਵੀ 60 ਸਾਲਾ ਰੋਇਜ਼ਮੈਨ ਨੂੰ ਰੂਸੀ ਫ਼ੌਜ ਨੂੰ ਬਦਨਾਮ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ- ਵਿਜੀਲੈਂਸ ਦਫ਼ਤਰ ਪਹੁੰਚੇ ਸਾਬਕਾ ਵਿਧਾਇਕ ਦਲਵੀਰ ਗੋਲਡੀ, ਬੋਲੇ-CM ਖ਼ਿਲਾਫ਼ ਚੋਣ ਲੜੀ ਹੈ, ਇਹ ਤਾਂ ਝੱਲਣਾ ਹੀ ਪਵੇਗਾ

ਇਸ ਦੇ ਨਾਲ ਹੀ ਉਸ ਨੂੰ ਜਨਤਕ ਸਮਾਗਮਾਂ ਵਿੱਚ ਸ਼ਾਮਲ ਹੋਣ, ਇੰਟਰਨੈੱਟ, ਟੈਲੀਫੋਨ ਅਤੇ ਈ-ਮੇਲ ਦੀ ਵਰਤੋਂ ਕਰਨ ਤੋਂ ਇਲਾਵਾ ਉਸਦੇ ਵਕੀਲਾਂ ਅਤੇ ਪਰਿਵਾਰਕ ਮੈਂਬਰਾਂ ਅਤੇ ਕਿਸੇ ਹੋਰ ਨਾਲ ਗੱਲਬਾਤ ਕਰਨ ਤੋਂ ਵੀ ਰੋਕਿਆ ਗਿਆ ਸੀ। ਜ਼ਿਕਰਯੋਗ ਹੈ ਕਿ ਰੋਇਜ਼ਮੈਨ 2013 ਤੋਂ 2018 ਤੱਕ ਮੇਅਰ ਰਹੇ ਹਨ। ਪੁਲਸ ਨੇ ਬੁੱਧਵਾਰ ਨੂੰ ਜੇਲ੍ਹ 'ਚ ਬੰਦ ਰੂਸੀ ਵਿਰੋਧੀ ਧਿਰ ਨੇਤਾ ਅਲਕੈਸੀ ਨੇਵਲਨੀ ਦੀ ਅਗਵਾਈ ਨਾਲੇ ਸੰਗਠਨ ਨਾਲ ਜੁੜੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ- ਕਿਰਨ ਖੇਰ ਦਾ ਵਿਵਾਦਿਤ ਬਿਆਨ, ਕਿਹਾ- ਮੈਨੂੰ ਵੋਟ ਨਾ ਪਾਉਣ ਵਾਲੇ ਵਿਅਕਤੀ ਦੇ ਫੇਰਨੇ ਚਾਹੀਦੇ ਛਿੱਤਰ ਤੇ ...

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto