'ਸਾਡਾ ਵੈਕਸੀਨ ਡਾਟਾ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹੈ ਨਾਰਥ ਕੋਰੀਆ'

11/27/2020 9:34:15 PM

ਸਿਓਲ-ਦੁਨੀਆ 'ਚ ਕੋਰੋਨਾ ਵਾਇਰਸ ਦਾ ਅੰਕੜਾ 6.12 ਕਰੋੜ ਦੇ ਪਾਰ ਹੋ ਗਿਆ ਹੈ। 5 ਕਰੋੜ 23 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ। ਹੁਣ ਤੱਕ 14 ਲੱਖ 36 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ। ਸਾਊਥ ਕੋਰੀਆ ਨੇ ਦੋਸ਼ ਲਾਇਆ ਹੈ ਕਿ ਨਾਰਥ ਕੋਰੀਆ ਉਸ ਦੀ ਵੈਕਸੀਨ ਦਾ ਡਾਟਾ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਬਾਰੇ 'ਚ ਸਾਊਥ ਕੋਰੀਆ ਦੀ ਪਾਰਲੀਮੈਂਟਰੀ ਇੰਟੈਲੀਜੈਂਸ ਕਮੇਟੀ ਦੇ ਇਕ ਮੈਂਬਰ ਨੇ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ:-ਤੁਰਕੀ 'ਚ ਆਇਆ 4.7 ਤੀਬਰਤਾ ਦਾ ਭੂਚਾਲ

ਸੰਸਦ ਮੈਂਬਰ ਤੇਈ ਕਿਯੁੰਗ ਮੁਤਾਬਕ ਨੈਸ਼ਨਲ ਇੰਟੈਲੀਜੈਂਸ ਸਰਵਿਸ ਨੇ ਉਨ੍ਹਾਂ ਨੂੰ ਇਸ ਦੇ ਬਾਰੇ 'ਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿੰਨਾਂ ਕੰਪਨੀਆਂ ਨੂੰ ਟਾਰਗੇਟ ਕੀਤਾ ਗਿਆ ਹੈ ਅਤੇ ਇਸ ਨਾਲ ਕਿੰਨਾ ਨੁਕਸਾਨ ਹੋਇਆ ਹੈ। ਪਿਛਲੇ ਹਫਤੇ ਮਾਈਕ੍ਰੋਸਾਫਟ ਨੇ ਕਿਹਾ ਸੀ ਕਿ ਰੂਸ ਅਤੇ ਨਾਰਥ ਕੋਰੀਆ ਦੀਆਂ ਸਰਕਾਰਾਂ ਸਾਊਥ ਕੋਰੀਆ, ਫਰਾਂਸ, ਭਾਰਤ ਅਤੇ ਅਮਰੀਕਾ ਦੀਆਂ ਫਾਰਮਾ ਅਤੇ ਵੈਕਸੀਨ ਕੰਪਨੀਆਂ ਨੂੰ ਜਾਣਕਾਰੀਆਂ ਚੋਰੀ ਕਰਨ 'ਚ ਲੱਗੀਆਂ ਹਨ।

ਇਹ ਵੀ ਪੜ੍ਹੋ:-ਜਰਮਨੀ 'ਚ ਕੋਰੋਨਾ ਵਾਇਰਸ ਦੇ ਮਾਮਲੇ 10 ਲੱਖ ਦੇ ਪਾਰ

ਇਸ ਦੇ ਨਾਲ ਹੀ ਦੱਸ ਦੇਈਏ ਕਿ ਅਮਰੀਕਾ 'ਚ ਇਨਫੈਕਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਇਥੇ ਇਕ ਦਿਨ 'ਚ ਇਕ ਲੱਖ 81 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 2 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਇਸ ਮਈ ਤੋਂ ਬਾਅਦ ਇਕ ਦਿਨ 'ਚ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਹੁਣ ਤੱਕ ਮਰਨ ਵਾਲਿਆਂ ਦਾ ਅੰਕੜਾ 2 ਲੱਖ 62 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਐਡਮਿਨੀਸਟ੍ਰੇਸ਼ਨ ਦੀ ਸਭ ਤੋਂ ਵੱਡੀ ਦਿੱਕਤ ਹਸਪਤਾਲਾਂ 'ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਹੈ। ਇਥੇ 24 ਘੰਟਿਆਂ 'ਚ 89 ਹਜ਼ਾਰ 959 ਲੋਕ ਦੇਸ਼ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਹੋਏ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਥੈਂਕਸ ਗਿਵਿੰਗ ਡੇਅ 'ਤੇ ਲੱਖਾਂ ਲੋਕ ਟਰੈਵਲ ਕਰ ਰਹੇ ਹਨ ਅਤੇ ਇਸ ਕਾਰਣ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੋਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ:-ਯੂਰਪ ਸਮੇਤ ਕਈ ਦੇਸ਼ਾਂ 'ਚ ਠੱਪ ਹੋਇਆ ਮਿਊਜ਼ਿਕ ਸਟ੍ਰੀਮਿੰਗ ਐਪ Spotify


Karan Kumar

Content Editor

Related News