ਚੀਨ ਨੂੰ ਤਕਨਾਲੋਜੀ ਦੀ ਜਾਣਕਾਰੀ ਦੇਣ ਦੇ ਕਥਿਤ ਦੋਸ਼ 'ਚ ਰੂਸੀ ਵਿਗਿਆਨੀ ਗ੍ਰਿਫ਼ਤਾਰ: ਰਿਪੋਰਟਾਂ

10/06/2020 3:26:41 PM

ਮਾਸਕੋ : ਰੂਸ ਦੇ ਸਾਈਬੇਰੀਆ ਵਿਚ ਚੀਨ ਨੂੰ ਦੇਸ਼ ਦੀ ਖੁਫੀਆ ਤਕਨੀਕੀ ਜਾਣਕਾਰੀਆਂ ਭੇਜਣ ਵਾਲੇ ਇਕ ਰੂਸੀ ਵਿਗਿਆਨੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ, ਸਾਈਬੇਰੀਆਈ ਸ਼ਹਿਰ ਟਾਮਸਕ ਦੇ ਰਹਿਣ ਵਾਲੇ 64 ਸਾਲਾ ਵਿਗਿਆਨੀ ਅਲੈਗਜ਼ੈਂਡਰ ਲੁਕੈਨਿਨ ਨੂੰ ਮੰਗਲਵਾਰ ਨੂੰ ਹਿਰਾਸਤ ਵਿਚ ਲਿਆ ਗਿਆ। ਉਹ ਚੀਨ ਤੋਂ ਪਰਤਣ ਦੇ ਬਾਅਦ ਸਥਾਨਕ ਯੂਨੀਵਰਸਿਟੀ ਵਿਚ ਕੰਮ ਕਰ ਰਿਹਾ ਸੀ। ਲੁਕੇਨਿਨ ਦੇ ਅਪਾਰਟਮੈਂਟ ਵਿਚ ਸੁਰੱਖਿਆ ਸੇਵਾ (ਐੱਫ.ਐੱਸ.ਬੀ.) ਨੇ ਛਾਪਾ ਮਾਰਿਆ। ਮੀਡੀਆ ਰਿਪੋਰਟ ਮੁਤਾਬਕ, ਲਿਊਕਿਨ ਦੇ ਈਮੇਲ ਪਤੇ 'ਤੇ ਦਸਤਾਵੇਜ਼ਾਂ ਦੇ ਸ਼ੱਕੀ ਲੈਣ-ਦੇਣ 'ਤੇ ਉਸ ਵਿਰੁੱਧ ਇਹ ਕਦਮ ਚੁੱਕਿਆ ਗਿਆ। 

ਇਹ ਵੀ ਪੜ੍ਹੋ :  ਦਰਦਨਾਕ : ਬਿਆਸ ਦਰਿਆ ਪੁਲ 'ਤੇ ਸੜਕ ਹਾਦਸੇ ਦੌਰਾਨ 40 ਫੁੱਟ ਹੇਠਾਂ ਡਿੱਗੀ ਔਰਤ (ਤਸਵੀਰਾਂ)

ਰੂਸੀ ਕਾਨੂੰਨ ਤਹਿਤ ਗੈਰ ਕਾਨੂੰਨੀ ਤਰੀਕੇ ਨਾਲ ਟੈਕਨੋਲੋਜੀ ਨੂੰ ਵਿਦੇਸ਼ੀ ਦੇਸ਼ 'ਚ ਤਬਦੀਲ ਕਰਨ ਨਾਲ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇੰਟਰਫੈਕਸ ਨਿਊਜ਼ ਏਜੰਸੀ ਦੇ ਇਕ ਸੂਤਰ ਮੁਤਾਬਕ ਲੁਕੈਨਿਨ ਨੂੰ ਕਥਿਤ ਤੌਰ 'ਤੇ ਚੀਨ ਨੂੰ ਤਕਨਾਲੋਜੀ ਦੀ ਜਾਣਕਾਰੀ ਦੇਣ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਸੀ ਪਰ ਉਸ 'ਤੇ ਰਾਜ ਦੇ ਭੇਦ ਗੁਜ਼ਰਨ ਦਾ ਦੋਸ਼ ਨਹੀਂ ਲਗਾਇਆ ਜਾ ਰਿਹਾ ਸੀ ਅਜਿਹੀ ਕੋਈ ਚੀਜ਼ ਜਿਸ ਨਾਲ ਭਾਰੀ ਜੇਲ ਦੀ ਸਜ਼ਾ ਹੋ ਸਕੇ। ਇਥੇ ਦੱਸ ਦੇਈਏ ਕਿ ਕੁਝ ਸਾਲਾਂ 'ਚ ਚੀਨੀ ਨਾਗਰਿਕਤਾਂ ਸਮੇਤ ਵਿਦੇਸ਼ੀ ਲੋਕਾਂ ਨੂੰ ਸੰਵੇਦਨਸ਼ੀਲ ਸਮੱਗਰੀ ਸੌਂਪਣ ਦੇ ਦੋਸ਼ 'ਚ ਕਈ ਰੂਸੀ ਵਿਗਿਆਨੀਆਂ ਨੂੰ ਦੇਸ਼ਧ੍ਰੋਹ ਵਰਗੇ ਅਪਰਾਧਾਂ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਇਸ ਦਿਨ ਖੁੱਲ੍ਹਣ ਜਾ ਰਹੇ ਨੇ ਸਕੂਲ, ਸਿੱਖਿਆ ਵਿਭਾਗ ਨੇ ਜਾਰੀਆਂ ਕੀਤੀਆਂ ਗਾਈਡਲਾਈਨਜ਼

Baljeet Kaur

This news is Content Editor Baljeet Kaur