ਸ਼ਿਨਜਿਯਾਂਗ ’ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਸਬੰਧੀ ਜਾਪਾਨ ਚਿੰਤਤ

11/23/2020 10:54:27 PM

ਟੋਕੀਓ- ਜਾਪਾਨ ਚੀਨ ਦੇ ਸ਼ਿਨਜਿਯਾਂਗ ਖੇਤਰ ’ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਸਬੰਧੀ ਚਿੰਤਤ ਹੈ। ਇਹ ਕਹਿਣਾ ਹੈੈ ਕਿ ਜਾਪਾਨ ਸਰਕਾਰ ਦੇ ਚੋਟੀ ਦੇ ਬੁਲਾਰੇ ਅਤੇ ਮੁੱਖ ਕੈਬਨਿਟ ਸਕੱਤਰ ਕਟਸੁਨੋਬੁ ਕਾਟੋ ਦਾ।
ਉਨ੍ਹਾਂ ਕਿਹਾ ਕਿ ਆਜ਼ਾਦ, ਬੁਨੀਆਦੀ ਮਨੁੱਖੀ ਅਧਿਕਾਰਾਂ ਲਈ ਸਨਮਾਨ ਅਤੇ ਕਾਨੂੰਨ ਦਾ ਰਾਜ ਜੋ ਕੌਮਾਂਤਰੀ ਭਾਈਚਾਰੇ ’ਚ ਯੂਨੀਵਰਸਲ ਹਨ ਉਸਦੀ ਗਾਰੰਟੀ ਚੀਨ ’ਚ ਵੀ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ (ਯੂ. ਐੱਨ.) ਦਾ ਅਨੁਮਾਨ ਹੈ ਕਿ ਸ਼ਿਨਜਿਯਾਂਗ ’ਚ 10 ਲੱਖ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਥੋਂ ਦੇ ਵਰਕਰਾਂ ਦਾ ਕਹਿਣਾ ਹੈ ਕਿ ਮਨੁੱਖਤਦਾ ਦੇ ਖਿਲਾਫ ਅਪਰਾਧ ਹੋ ਰਹੇ ਹਨ ਅਤੇ ਕਤਲੇਆਮ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ।ਹਾਲਾਂਕਿ ਚੀਨ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਤੋਂ ਨਾਂਹ ਕਰਦਾ ਹੈ ਅਤੇ ਇਹ ਕਹਿਕੇ ਪੱਲਾ ਝਾੜ ਲੈਂਦਾ ਹੈ ਕਿ ਕੈਂਪ ’ਚ ਕਾਰੋਬਾਰੀ ਟਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਅੱਤਵਾਦ ਨਾਲ ਲੜਨ ਲਈ ਮਦਦ ਕਰਦਾ ਹੈ।

Sanjeev

This news is Content Editor Sanjeev