ਇੰਡੋਨੇਸ਼ੀਆ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਹੋਈ, ਦੋ ਲਾਪਤਾ

07/15/2020 8:38:12 PM

ਜਕਾਰਤਾ- ਇੰਡੋਨੇਸ਼ੀਆ ਦੇ ਸੁਲਾਵੇਸੀ ਪ੍ਰਾਂਤ ਵਿਚ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ, ਜਦੋਂ ਕਿ ਦੋ ਲੋਕ ਅਜੇ ਵੀ ਲਾਪਤਾ ਹਨ।

ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਰਾਸ਼ਟਰੀ ਆਪਦਾ ਨਿਵਾਰਣ ਏਜੰਸੀ ਦੀ ਬੁਲਾਰੇ ਰਾਦਿੱਤਿਆ ਜਾਤੀ ਨੇ ਕਿਹਾ ਕਿ ਲਗਾਤਾਰ ਹੋ ਰਹੀ ਬਾਰਸ਼ ਅਤੇ ਸੜਕਾਂ ਅਤੇ ਘਰਾਂ ਉੱਤੇ ਚਿੱਕੜ ਦੀਆਂ ਸੰਘਣੀਆਂ ਪਰਤਾਂ ਕਾਰਨ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਹੋਏ ਹਨ। ਬੁਲਾਰੇ ਨੇ ਦੱਸਿਆ ਕਿ ਹੜ੍ਹ ਵਿਚ 10 ਹੋਰ ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਾਂਤ ਦੇ ਛੇ ਉਪ ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਤ ਹੋਏ ਹਨ।

ਬੁੱਧਵਾਰ ਸ਼ਾਮ ਤੱਕ, 2650 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ. ਉੱਤਰੀ ਲੂਵੂ ਜ਼ਿਲੇ ਦੇ ਅਧਿਕਾਰੀ ਇੰਦਾਹ ਪੁਤਰੀ ਇੰਦਰੀਆਨੀ ਨੇ ਕਿਹਾ ਕਿ ਭਾਰੀ ਬਾਰਸ਼ ਕਾਰਨ ਤਿੰਨ ਨਦੀਆਂ ਉਫਾਨ 'ਤੇ ਹਨ। ਇਸ ਕਾਰਨ ਸੋਮਵਾਰ ਸ਼ਾਮ ਤੋਂ ਹੜ੍ਹ ਸ਼ੁਰੂ ਹੋ ਗਿਆ। ਭਾਰੀ ਬਾਰਸ਼ ਕਾਰਨ ਲੈਂਡਸਲਾਈਡ ਵੀ ਹੋ ਰਹੀ ਹੈ।


Sanjeev

Content Editor

Related News