ਨਿਵੇਸ਼ ਲਈ ਚੀਨ ਤੋਂ ਸਭ ਤੋਂ ਵਧੀਆ ਸਥਾਨ ਸਾਬਿਤ ਹੋਇਆ ਭਾਰਤ, 3 ਸਾਲਾਂ ਤੋਂ ਦੇ ਰਿਹਾ ਸਥਿਰ ਰਿਟਰਨ

08/23/2023 10:40:25 AM

ਚੀਨ - ਆਰਥਿਕ ਮੋਰਚਿਆਂ 'ਤੇ ਚੀਨ ਤੋਂ ਆ ਰਹੀਆਂ ਬੁਰੀਆਂ ਖ਼ਬਰਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੂਤਰਾਂ ਤੋਂ ਮਿਲ ਰਹੀਆਂ ਜਾਣਕਾਰੀਆਂ ਅਨੁਸਾਰ ਭਾਰਤੀ ਸ਼ੇਅਰ ਬਾਜ਼ਾਰ ਕੋਰੋਨਾ ਤੋਂ ਬਾਅਦ ਦੇ ਦੌਰ ਵਿੱਚ ਏਸ਼ੀਆ ਵਿੱਚ ਨਿਵੇਸ਼ ਲਈ ਸਭ ਤੋਂ ਵਧੀਆ ਸਥਾਨ ਸਾਬਤ ਹੋ ਰਿਹਾ ਹੈ। ਭਾਰਤੀ ਬਾਜ਼ਾਰ ਲਗਾਤਾਰ ਤਿੰਨ ਸਾਲਾਂ ਤੋਂ ਸਥਿਰ ਰਿਟਰਨ ਦੇ ਰਿਹਾ ਹੈ, ਜਦੋਂ ਕਿ ਚੀਨ ਵਿੱਚ ਕਦੇ-ਕਦੇ ਆਉਣ ਵਾਲੀ ਤੇਜ਼ੀ ਰਿਟਰਨ ਦੇਣ ਵਿੱਚ ਅਸਫਲ ਰਹੀ ਹੈ। ਮਈ 2021 ਵਿੱਚ ਚੀਨ ਵਿੱਚ ਵਿਦੇਸ਼ੀ ਨਿਵੇਸ਼ ਸਿਖਰ 'ਤੇ ਸੀ।

ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ

ਸੂਤਰਾਂ ਅਨੁਸਾਰ ਭਾਰਤ ਦੇ ਬੈਂਚਮਾਰਕ ਸੂਚਕਾਂਕ ਸੈਂਸੈਕਸ ਨੇ ਸਾਲ 2020 ਦੇ ਅੰਤ ਤੋਂ ਸਥਾਨਕ ਮੁਦਰਾ (ਰੁਪਏ) ਵਿੱਚ 14 ਫ਼ੀਸਦੀ ਦੀ ਸਾਲਾਨਾ ਰਿਟਰਨ ਦਿੱਤੀ ਹੈ। ਏਸ਼ੀਆ ਵਿੱਚ ਸੈਂਸੈਕਸ ਦਾ ਪ੍ਰਦਰਸ਼ਨ 1 ਟ੍ਰਿਲੀਅਨ (ਲਗਭਗ 82 ਲੱਖ ਕਰੋੜ ਰੁਪਏ) ਤੋਂ ਵੱਧ ਦੀ ਅਰਥਵਿਵਸਥਾ ਵਿੱਚ ਸਾਰੇ ਸੂਚਕਾਂਕਾਂ ਵਿੱਚੋਂ ਸਭ ਤੋਂ ਵਧੀਆ ਰਿਹਾ ਹੈ। ਉਦੋਂ ਉਥੇ ਪਿਛਲੇ 12 ਮਹੀਨਿਆਂ ਵਿੱਚ 300 ਬਿਲੀਅਨ ਡਾਲਰ ਆਏ ਸਨ। ਹੁਣ ਹਾਲਾਤ ਬਦਲ ਗਏ ਹਨ ਅਤੇ ਉਦੋਂ ਤੋਂ ਚੀਨ ਦਾ ਬਾਜ਼ਾਰ 50 ਫ਼ੀਸਦੀ ਦੇ ਕਰੀਬ ਡਿੱਗ ਚੁੱਕਾ ਹੈ। ਨਾਲ ਹੀ ਭਾਰਤ ਵਿੱਚ 25 ਫ਼ੀਸਦੀ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ

ਭਾਰਤੀ ਬਾਜ਼ਾਰ 'ਚ ਤੇਜ਼ੀ ਦਾ ਦੌਰ ਚੀਨ ਦੇ ਬਿਲਕੁਲ ਉਲਟ ਹੈ। ਕੋਰੋਨਾ ਦੌਰਾਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਚੀਨ ਦਾ ਰਿਕਾਰਡ ਬਾਕੀ ਦੁਨੀਆ ਨਾਲੋਂ ਬਿਹਤਰ ਸੀ। ਉਮੀਦ ਸੀ ਕਿ ਚੀਨ ਦੁਨੀਆ ਨੂੰ ਉਸੇ ਤਰ੍ਹਾਂ ਬਾਹਰ ਕੱਢ ਸਕਦਾ ਹੈ ਜਿਸ ਤਰ੍ਹਾਂ ਉਸਨੇ 2008-09 ਦੇ ਵਿਸ਼ਵ ਆਰਥਿਕ ਮੰਦੀ ਤੋਂ ਬਾਅਦ ਕੀਤਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਚੀਨ ਤੋਂ ਜੋ ਉਮੀਦਾਂ ਸਨ, ਉਹ ਅਸਫਲ ਹੋ ਗਈਆਂ। ਹੁਣ ਭਾਰਤ ਸਭ ਦੀਆਂ ਨਜ਼ਰਾਂ ਵਿੱਚ ਆ ਗਿਆ ਹੈ। ਭਾਰਤ ਨੂੰ ਮੌਜੂਦਾ ਭੂ-ਰਾਜਨੀਤਿਕ ਸਥਿਤੀ ਅਤੇ ਗਲੋਬਲ ਸਪਲਾਈ ਚੇਨ ਵਿੱਚ ਆ ਰਹੇ ਬਦਲਾਅ ਦਾ ਫ਼ਾਇਦਾ ਹੋ ਰਿਹਾ ਹੈ। ਪੱਛਮ ਨਾਲ ਚੀਨ ਦੇ ਵਪਾਰਕ ਤਣਾਅ ਅਤੇ ਪੱਛਮ ਦੇ ਮਿੱਤਰ ਦੇਸ਼ਾਂ ਵਿਚ ਨਿਰਮਾਣ 'ਤੇ ਇਸ ਦੇ ਜ਼ੋਰ ਨੇ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ​​ਕੀਤਾ ਹੈ।

ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur