ਫਰਾਂਸ-ਚੀਨ ਸੰਬੰਧਾਂ ਦੀ ਆੜ ’ਚ ਚੀਨ ਦੀ ਨਵੀਂ ਯੋਜਨਾ, ਪ੍ਰਮਾਣੂ ਤਕਨਾਲੋਜੀ ਲਈ ਸ਼ੁਰੂ ਕੀਤੀ ਘੇਰਾਬੰਦੀ

11/01/2020 6:16:38 PM

ਬੀਜਿੰਗ (ਬਿਊਰੋ) - ਦੁਨਿਆ ’ਤੇ ਕਬਜ਼ਾ ਕਰਨ ਦੇ ਲਾਲਚ ’ਚ ਚੀਨ ਸਾਮ, ਦਾਮ ਦੰਡ ਭੇਦ ਦੀ ਨੀਤੀ ’ਤੇ ਚਲ ਰਿਹਾ ਹੈ। ਇਸ ਦੇ ਲਈ ਡਰੈਗਨ ਆਪਣੀ ਤਾਕਤ ਵਧਾਉਣ ’ਚ ਲੱਗਾ ਹੋਇਆ ਹੈ ਅਤੇ ਅਰਬਾਂ ਡਾਲਰਾਂ ਦੀ ਪ੍ਰਮਾਣੂ ਟੈਕਨਾਲੋਜੀ ਪਾਉਣ ਦੀ ਕੋਸ਼ਿਸ਼ ਕਰਨ ਲਈ ਚੋਰੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤਕਨੀਕ ਨੂੰ ਚੀਨ ਆਪਣੇ ਕਰਜ਼ ਜਾਲ ’ਚ ਫਸਾਉਣ ਦੀ ਨੀਤੀ ਦੇ ਤਹਿਤ ਨਵੇਂ ਉਪਕਰਣ ਦੇ ਰੂਪ ’ਚ ਇਸਤੇਮਾਲ ਕਰ ਸਕਦਾ ਹੈ। ਇਸ ਗੱਲ ਦਾ ਖ਼ੁਲਾਸਾ ਅਮਰੀਕਾ ਦੀ ਸਮਾਚਾਰ ਸੰਗਠਨ ਦ ਕਲੈਕਸਨ ਨੇ ਆਪਣੀ ਰਿਪੋਰਟ ’ਚ ਕੀਤਾ ਹੈ। 

ਦੂਜੇ ਪਾਸੇ ਫਰਾਂਸ-ਚੀਨ ਦੇ ਸੰਬੰਧਾਂ ਨੂੰ ਸੁਧਾਰਨ ਦੀ ਆੜ ਵਿਚ ਚੀਨ ਦੀ ਸਰਕਾਰ ਨੇ ਮਹੱਤਵਪੂਰਣ ਫਰਾਂਸੀਸੀ ਸਿਆਸਤਦਾਨਾਂ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਮੁਹਿੰਮ ਨੂੰ ਤੇਜ਼ੀ ਕਰ ਦਿੱਤਾ ਹੈ। ਇਹ ਪ੍ਰਮਾਣੂ ਤਕਨਾਲੋਜੀ ਪ੍ਰਾਪਤ ਕਰਨ ਲਈ ਚੀਨ ਦੀ ਜਲਦਬਾਜ਼ੀ ਨੂੰ ਬਿਆਨ ਕਰ ਰਿਹਾ ਹੈ। 

ਖੁਫੀਆ ਸੂਤਰਾਂ ਨੂੰ ਡਰ ਹੈ ਕਿ ਬੀਜਿੰਗ ਇਸ ਨੂੰ ਆਪਣੇ ਆਲਮੀ ਪ੍ਰਭਾਵ ਨੂੰ ਵਧਾਉਣ ਅਤੇ ਗਲੋਬਲ ਸੁਰੱਖਿਆ ਨੂੰ ਕਮਜ਼ੋਰ ਕਰਨ ਕਰਨ ਲਈ ਇਸਤੇਮਾਲ ਕਰੇਗਾ। ਦੂਜੇ ਪਾਸੇ ਸੀਨੀਅਰ ਖੁਫ਼ੀਆ ਸੂਤਰਾਂ ਨੇ ਕਿਹਾ ਕਿ ਚੀਨ ਭਵਿੱਖ ਵਿੱਚ ਇਮੈਨੁਅਲ ਮੈਕਰੋਨ ਦੀ ਆਉਣ ਵਾਲੀ ਯਾਤਰਾ ਨੂੰ ਯਕੀਨੀ ਬਣਾਉਣ ਲਈ ਭਾਰੀ ਘੇਰਾਬੰਦੀ ਕਰ ਰਿਹਾ ਹੈ। ਬੀਜਿੰਗ ਚੀਨ ਅਤੇ ਫਰਾਂਸ ਸਰਕਾਰ ਦੁਆਰਾ ਨਿਯੰਤਰਿਤ ਪ੍ਰਮਾਣੂ ਉਰਜਾ ਦਿਗਜ਼ ਓਰਾਨੋ ਦੇ ਵਿਚਕਾਰ 10 ਅਰਬ ਯੂਰੋ ਦੇ ਪਰਮਾਣੂ ਸਮਝੌਤੇ ਨੂੰ ਮੁੜ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ। ਇਸ ਨੂੰ 2018 ਦੇ ਆਖ਼ਰ ’ਚ ਗੰਭੀਰ ਸੁਰੱਖਿਆਂ ਦੇ ਕਾਰਨਾਂ ਕਰਕੇ ਫਰਾਂਸ ਦੀ ਰਾਸ਼ਟਰੀ ਸੁਰੱਖਿਆਂ ਏਜੰਸੀ, ਰੱਖਿਆ ਅਤੇ ਰਾਸ਼ਟਰੀ ਸੁਰੱਖਿਆਂ ਲਈ SGDSN ਨੇ ਰੋਕ ਦਿੱਤਾ ਸੀ। 


rajwinder kaur

Content Editor

Related News