ਚਿਲੀ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

04/29/2017 2:36:48 AM

ਸੈਂਟੀਆਗੋ— ਚਿਲੀ ''ਚ ਦੋ ਘੰਟੇ ਤੋਂ ਜ਼ਿਆਦਾ ਸਮੇਂ ਦੇ ਅੰਦਰ ਤਟੀ ਖੇਤਰ ''ਚ ਭੂਚਾਲ ਦੇ ਇਕ ਦਰਜਨ ਤੋਂ ਜ਼ਿਆਦਾ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ''ਚੋਂ ਜਿਹੜਾ ਝਟਕਾ ਸਭ ਤੋਂ ਤੇਜ਼ ਰਿਹਾ, ਉਸ ਦੀ ਤੀਬਰਤਾ 5.9 ਸੀ। ਲਗਾਤਾਰ ਭੂਚਾਲ ਆਉਣ ਕਾਰਨ ਕੁਝ ਸਹਿਰਾਂ ''ਚ ਸਕੂਲ ਬੰਦ ਕਰ ਦਿੱਤੇ ਗਏ ਅਤੇ ਕਰਮਚਾਰੀਆਂ ਨੂੰ ਦੁਪਹਿਰ ਬਾਅਦ ਛੁੱਟੀ ਦੇ ਦਿੱਤੀ ਗਈ। ਅਮਰੀਕੀ ਭੂ-ਸਰਵੇਖਣ ਮੁਤਾਬਕ ਸਭ ਤੋਂ ਜ਼ਬਰਦਸਤ ਭੂਚਾਲ ਸਥਾਨਕ ਸਮੇਂ ਮੁਤਾਬਕ ਦੁਪਹਿਰ 12.30 ਵਜੇ ਆਇਆ ਜਿਸ ਦੀ ਤੀਬਰਤਾ 5.9 ਸੀ। ਇਹ ਰਾਜਧਾਨੀ ਸੈਂਟੀਆਗੋ ਤੋਂ ਪੱਛਮ ''ਚ 110 ਕਿਲੋਮੀਟਰ ਦੀ ਦੂਰੀ ''ਤੇ ਕੇਂਦਰਿਤ ਸੀ।