ਰੂਸ ''ਚ ਵੀ ਪੁੱਜਾ ਯੂ. ਕੇ. ਦਾ ਕੋਰੋਨਾ ਸਟ੍ਰੇਨ, ਪਹਿਲਾ ਮਾਮਲਾ ਦਰਜ

01/11/2021 7:52:17 PM

ਮਾਸਕੋ- ਯੂ. ਕੇ. ਸਟ੍ਰੇਨ ਦੇ ਮਾਮਲੇ ਵਿਸ਼ਵ ਦੇ ਕਈ ਮੁਲਕਾਂ ਵਿਚ ਮਿਲ ਚੁੱਕੇ ਹਨ। ਹੁਣ ਮਾਸਕੋ ਵਿਚ ਵੀ ਇਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਅਧਿਕਾਰੀਆਂ ਵੱਲੋਂ ਪਹਿਲਾਂ ਹੀ ਰੂਸ ਵਿਚ ਸੰਕਰਮਣ ਨੂੰ ਪਹੁੰਚਣ ਤੋਂ ਰੋਕਣ ਲਈ ਬ੍ਰਿਟੇਨ ਤੋਂ ਉਡਾਣਾਂ ਬੰਦ ਕਰਨ ਦੇ ਫ਼ੈਸਲੇ ਦੇ ਬਾਵਜੂਦ ਰੂਸ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਹਿਲਾ ਮਾਮਲਾ ਸਾਹਮਣੇ ਆ ਗਿਆ।

ਬ੍ਰਿਟੇਨ ਤੋਂ ਰੂਸ ਪਰਤੇ ਇਕ ਵਿਅਕਤੀ ਨੂੰ ਨਵੇਂ ਸਟ੍ਰੇਨ ਨਾਲ ਸੰਕ੍ਰਮਿਤ ਪਾਇਆ ਗਿਆ ਹੈ। ਰੂਸ ਦੇ ਸਿਹਤ ਵਿਭਾਗ ਦੇ ਪ੍ਰਮੁੱਖ ਨੇ ਸਰਕਾਰ ਵੱਲੋਂ ਸੰਚਾਲਤ ਟੈਲੀਵਿਜ਼ਨ ਨੂੰ ਇਹ ਜਾਣਕਾਰੀ ਦਿੱਤੀ ਹੈ।

ਮਾਸਕੋ ਵਿਚ ਅਧਿਕਾਰੀਆਂ ਨੇ ਦਸੰਬਰ ਵਿਚ ਉਡਾਣਾਂ ਅਸਥਾਈ ਤੌਰ 'ਤੇ ਮੁਲਤਵੀ ਕਰ ਦਿੱਤੀਆਂ ਸਨ। ਨਵੇਂ ਸਟ੍ਰੇਨ ਦੇ ਮੱਦੇਨਜ਼ਰ ਦਰਜਨਾਂ ਹੋਰਾਂ ਦੇਸ਼ਾਂ ਨੇ ਵੀ ਬਾਅਦ ਵਿਚ ਇਸੇ ਤਰ੍ਹਾਂ ਦਾ ਕਦਮ ਚੁੱਕਿਆ। ਰੂਸ ਦੁਨੀਆ ਵਿਚ ਸਭ ਤੋਂ ਜ਼ਿਆਦਾ ਸੰਕਰਮਣ ਦਰ ਵਾਲੇ ਦੇਸ਼ਾਂ ਵਿਚੋਂ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਕੋਰੋਨਾ ਦੇ ਲਗਭਗ 3.5 ਮਿਲੀਅਨ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। 

Sanjeev

This news is Content Editor Sanjeev