ਰੂਸ ''ਚ ਕੋਰੋਨਾ ਸੰਕ੍ਰਮਿਤਾਂ ਦੀ ਕੁੱਲ ਗਿਣਤੀ 8.87 ਲੱਖ ਤੋਂ ਪਾਰ

08/09/2020 4:00:52 PM

ਮਾਸਕੋ— ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 5,189 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੰਕ੍ਰਮਿਤਾਂ ਦੀ ਕੁੱਲ ਗਿਣਤੀ 8.87 ਲੱਖ ਤੋਂ ਪਾਰ ਹੋ ਗਈ ਹੈ।

ਕੋਰੋਨਾ ਨਿਗਰਾਨੀ ਕੇਂਦਰ ਮੁਤਾਬਕ, ਸੰਕ੍ਰਮਿਤਾਂ ਦੀ ਗਿਣਤੀ ਵੱਧ ਕੇ 8,87,536 ਪਹੁੰਚ ਗਈ ਹੈ। ਨਵੇਂ ਮਾਮਲੇ ਦੇਸ਼ ਦੇ 84 ਖੇਤਰਾਂ 'ਚ ਆਏ ਹਨ।

ਇਨ੍ਹਾਂ 'ਚੋਂ ਤਕਰੀਬਨ 26.6 ਫੀਸਦੀ ਯਾਨੀ 1,382 ਮਰੀਜ਼ਾਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ। ਰਾਹਤ ਦੀ ਗੱਲ ਇਹ ਹੈ ਕਿ ਦੇਸ਼ 'ਚ ਕੋਰੋਨਾ ਸੰਕ੍ਰਮਿਤਾਂ ਦੀ ਵਾਧਾ ਦਰ ਘੱਟ ਕੇ ਸਿਰਫ 0.6 ਫੀਸਦੀ ਰਹਿ ਗਈ ਹੈ। ਕੋਰੋਨਾ ਨਾਲ ਹੁਣ ਤੱਕ 15,000 ਤੋਂ ਜ਼ਿਆਦਾ ਦੀ ਲੋਕਾਂ ਦੀ ਮੌਤ ਹੋ ਚੁੱਕੀ ਹੈ।

Sanjeev

This news is Content Editor Sanjeev