ਯੂਨੀਵਰਸਿਟੀ ਨੂੰ ਘਟੀਆ ਡਾਕਟਰ ਰੱਖਣ ਦਾ ਲੱਗਾ ਭਰਨਾ ਪਿਆ ਭਾਰੀ ਜੁਰਮਾਨਾ

11/18/2020 9:16:39 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਯੂਨੀਵਰਸਿਟੀ ਦੇ ਸਿਸਟਮ ਨੇ 7 ਜਨਾਨੀਆਂ ਨਾਲ 73 ਮਿਲੀਅਨ ਡਾਲਰ ਦਾ ਸਮਝੌਤਾ ਕੀਤਾ ਹੈ, ਜਿਨ੍ਹਾਂ ਨੇ ਸਾਬਕਾ ਗਾਇਨੀਕੋਲੋਜਿਸਟ (ਜਨਾਨੀਆਂ ਦੇ ਇਲਾਜ ਵਾਲਾ ਡਾਕਟਰ) 'ਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਇਸ ਮੁਕੱਦਮੇ ਦੇ ਹਿੱਸੇ ਵਜੋਂ,ਕੈਲੀਫੋਰਨੀਆ ਯੂਨੀਵਰਸਿਟੀ ਲਾਸ ਏਂਜਲਸ ਦੇ ਸਾਬਕਾ ਗਾਇਨੀ ਕੋਲੋਜਿਸਟ ਡਾ. ਜੇਮਜ਼ ਹੀਪਜ਼ ਦੇ 6,600 ਤੋਂ ਵੱਧ ਮਰੀਜ਼ ਇਸ ਸੈਟਲਮੈਂਟ ਦਾ ਹਿੱਸਾ ਪ੍ਰਾਪਤ ਕਰ ਸਕਦੇ ਹਨ। 

ਇਨ੍ਹਾਂ ਮਰੀਜ਼ ਬੀਬੀਆਂ ਨੇ 1983 ਤੋਂ 2018 ਵਿਚਕਾਰ ਹੀਪਜ਼ ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ, ਜਦੋਂ ਉਸ ਨੇ ਯੂ. ਸੀ. ਐੱਲ. ਏ. ਵਿਦਿਆਰਥੀ ਸਿਹਤ ਕੇਂਦਰ ਅਤੇ ਮੈਡੀਕਲ ਸੈਂਟਰ ਵਿਚ ਕੰਮ ਕੀਤਾ ਸੀ। ਇਲਜ਼ਾਮਾਂ ਵਿਚ ਮਰੀਜ਼ਾਂ ਨੂੰ ਜਿਣਸੀ ਟਿੱਪਣੀਆਂ ਕਰਨਾ ਅਤੇ ਬਿਨਾਂ ਦਸਤਾਨੇ ਪਹਿਨੇ ਜਾਂਚ ਦੌਰਾਨ ਬੀਬੀਆਂ ਨੂੰ  ਛੋਹਣਾ ਸ਼ਾਮਲ ਹੈ। ਇਹ ਸਮਝੌਤਾ ਹੀਪਜ਼ (63) ਦੇ ਖ਼ਿਲਾਫ਼ ਅਪਰਾਧਿਕ ਦੋਸ਼ਾਂ ਤੋਂ ਵੱਖਰਾ ਹੈ, ਜਿਸ ਦਾ ਮੈਡੀਕਲ ਲਾਇਸੈਂਸ ਅਦਾਲਤ ਦੇ ਆਦੇਸ਼ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਡਾਕਟਰ ਨੇ 7 ਜਨਾਨੀਆਂ ਵਲੋਂ ਲਗਾਏ ਦੋਸ਼ਾਂ ਨੂੰ ਨਹੀਂ ਮੰਨਿਆ ਹੈ ਅਤੇ ਗਲਤ ਕੰਮਾਂ ਤੋਂ ਇਨਕਾਰ ਕੀਤਾ ਹੈ ਅਤੇ ਉਸ ਦੇ ਕੁਝ ਸਾਬਕਾ ਮਰੀਜ਼ ਵੀ ਉਸ ਦੇ ਬਚਾਅ ਲਈ ਆਏ ਹਨ।

ਇਸ ਮਾਮਲੇ ਵਿੱਚ 7 ਦਸੰਬਰ ਨੂੰ ਸੂਬਾ ਅਦਾਲਤ ਵਿਚ ਉਸ ਦੀ ਦੁਬਾਰਾ ਪੇਸ਼ੀ ਹੈ। ਯੂਨੀਵਰਸਿਟੀ ਅਨੁਸਾਰ ਇਸ ਗਾਇਨੀਕੋਲੋਜਿਸਟ ਬਾਰੇ ਜਾਂਚ ਦਸੰਬਰ 2017 ਵਿਚ ਸ਼ੁਰੂ ਹੋਈ ਸੀ ਅਤੇ 2018 ਵਿਚ ਰਿਟਾਇਰ ਹੋਣ 'ਤੇ ਯੂ. ਸੀ. ਐੱਲ. ਏ. ਨੇ ਉਸ ਦੇ ਇਕਰਾਰਨਾਮੇ ਨੂੰ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਹਿਮਤੀ ਵਾਲੇ 73 ਮਿਲੀਅਨ ਡਾਲਰ ਵਿੱਚ ਵਿਚ ਅਟਾਰਨੀ ਦੀਆਂ ਫੀਸਾਂ ਜਾਂ ਮੁਕੱਦਮੇ ਦੇ ਖਰਚੇ ਸ਼ਾਮਲ ਨਹੀਂ ਹਨ ,ਇਨ੍ਹਾਂ ਨੂੰ ਯੂ. ਸੀ. ਐੱਲ. ਏ. ਵੱਖਰੇ ਤੌਰ 'ਤੇ ਅਦਾ ਕਰੇਗੀ।
 


Sanjeev

Content Editor

Related News