ਨਿਊਜ਼ੀਲੈਂਡ: ਨਸਲਵਾਦ ਵਿਰੋਧੀ ਪ੍ਰਦਰਸ਼ਨ 'ਚ ਲੋਕਾਂ ਦਾ ਹੋਇਆ ਇਕੱਠ

06/14/2020 11:35:11 AM

ਵੈਲਿੰਗਟਨ— ਬਲੈਕ ਲਾਈਵਸ ਮੈਟਰ (ਬੀ. ਐੱਲ. ਐੱਮ.) ਅੰਦੋਲਨ ਦੇ ਸਮਰਥਨ 'ਚ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਅਤੇ ਆਕਲੈਂਡ ਸਮੇਤ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ 'ਚ ਐਤਵਾਰ ਦੁਪਹਿਰ ਨਸਲਵਾਦ ਵਿਰੋਧੀ ਪ੍ਰਦਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ।

ਨਿਊਜ਼ੀਲੈਂਡ ਹੈਰਲਾਡ ਅਖਬਾਰ ਮੁਤਾਬਕ, ਆਕਲੈਂਡ 'ਚ ਲੋਕਾਂ ਨੇ ਅਮਰੀਕੀ ਵਣਜ ਦੂਤਘਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ, ਜਦੋਂ ਕਿ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਨੇ ਵੈਲਿੰਗਟਨ 'ਚ ਨਿਊਜ਼ੀਲੈਂਡ ਦੀ ਸੰਸਦ ਸਾਹਮਣੇ ਨਸਲਵਾਦ ਦੀ ਨਿੰਦਾ ਕੀਤੀ।
ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਵਿਰੋਧੀ ਪ੍ਰਦਰਸ਼ਨਕਾਰੀਆਂ ਨਾਲ ਵੀ ਹੋਇਆ, ਜਿਨ੍ਹਾਂ 'ਚੋਂ ਕੁਝ 'ਸਾਰਿਆਂ ਦਾ ਜੀਵਨ ਮਹੱਤਵ ਰੱਖਦਾ ਹੈ' ਵਰਗੇ ਨਾਅਰੇ ਲਾ ਰਹੇ ਸਨ ਪਰ ਬੀ. ਐੱਲ. ਐੱਮ. ਦੇ ਸਮਰਥਕਾਂ ਨੇ ਉਨ੍ਹਾਂ ਦੀ ਅਣਦੇਖੀ ਕਰ ਦਿੱਤੀ। ਸੋਮਾਲੀ ਅਤੇ ਇਥੋਪੀਆਈ ਭਾਈਚਾਰੇ ਦੇ ਲੋਕਾਂ ਨੇ ਆਕਲੈਂਡ ਰੈਲੀ 'ਚ ਹਿੱਸਾ ਲਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਤ ਕੀਤਾ। ਪ੍ਰਦਰਸ਼ਨ ਦੌਰਾਨ ਸਮਾਜਿਕ ਨਿਆਂ ਪ੍ਰਚਾਰਕਾਂ ਨੇ ਦੇਸ਼ 'ਚ ਰਹਿਣ ਵਾਲੇ ਸਵਦੇਸ਼ੀ ਮਾਓਰੀ ਲੋਕਾਂ ਖਿਲਾਫ ਨਿਊਜ਼ੀਲੈਂਡ ਪੁਲਸ ਦੀ ਧੱਕੇਸ਼ਾਹੀ ਦਾ ਮੁੱਦਾ ਵੀ ਚੁੱਕਿਆ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਗੈਰ ਗੌਰੇ ਅਫਰੀਕੀ ਅਮਰੀਕੀ ਨਾਗਿਰਕ ਜਾਰਜ ਫਲਾਇਡ ਦੀ ਪੁਲਸ ਹਿਰਾਸਤ 'ਚ ਮੌਤ ਅਤੇ ਮਾਓਰੀ ਲੋਕਾਂ 'ਤੇ ਪੁਲਸ ਦੇ ਹਮਲੇ ਦੇ ਵਿਰੋਧ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬੀ. ਐੱਲ. ਐੱਮ. ਨੇ ਪ੍ਰਦਰਸ਼ਨ ਆਯੋਜਿਤ ਕੀਤਾ ਸੀ।


Sanjeev

Content Editor

Related News