ਬਾਬਾ ਵੈਂਗਾ ਦੀ ਭਵਿੱਖਬਾਣੀ, ਹੁਣ ਸਾਲ 2021 ''ਚ ਆਉਣ ਵਾਲੀ ਹੈ ਪ੍ਰਲਯ

12/25/2020 10:39:18 PM

ਬੁਲਗਾਰੀਆ- ਬੁਲਗਾਰੀਆ ਦੀ ਰਹਿਣ ਵਾਲੀ ਬਾਬਾ ਵੈਂਗਾ ਦੀ ਭਵਿੱਖਬਾਣੀ ਹੈ ਕਿ ਸਾਲ 2021 ਵਿਚ ਦੁਨੀਆ ਵਿਚ ਪ੍ਰਲਯਕਾਰੀ ਘਟਨਾਵਾਂ ਹੋਣਗੀਆਂ। ਬਾਬਾ ਵੈਂਗਾ ਨੇ ਅਪਣੀ ਮੌਤ ਦੇ ਤਕਰੀਬਨ ਅੱਠ ਦਹਾਕੇ ਪਹਿਲਾਂ ਹੀ ਅਜਿਹੀ ਤਬਾਹੀ ਦੇ ਸੰਕੇਤ ਦੇ ਦਿੱਤੇ ਸੀ। ਹੁਣ ਜਦ ਕਿ 2021 ਆਉਣ ਵਾਲਾ ਹੈ ਤਾਂ ਵੈਂਗਾ ਦੀ ਭਵਿੱਖਬਾਣੀਆਂ ਨੇ ਦੁਨੀਆ ਦਾ ਧਿਆਨ ਅਪਣੇ ਵੱਲ ਖਿੱਚਿਆ ਹੈ। ਅਮਰੀਕਾ ਵਿਚ ਅਲਕਾਇਦਾ ਦੇ 9/11 ਹਮਲੇ ਤੋਂ ਲੈ ਕੇ ਸੁਨਾਮੀ ਤੱਕ ਦੀ ਸਹੀ ਭਵਿੱਖਬਾਣੀ ਕਰਨ ਵਾਲੀ ਬਾਬਾ ਵੈਂਗਾ ਦੀ ਕੋਰੋਨਾ ਕਾਲ ਵਿਚ ਪ੍ਰਲਯ ਦੀ ਚਿਤਾਵਨੀ ਨੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਤਕਰੀਬਨ 85 ਸਾਲ ਦੀ ਉਮਰ ਵਿਚ ਸਾਲ 1996 ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਬਾਬਾ ਵੈਂਗਾ ਦੀ ਭਵਿੱਖਬਾਣੀ ਹੈ ਕਿ ਸਾਲ 2021 ਵਿਚ ਪੂਰੀ ਦੁਨੀਆ ਪ੍ਰਲਯ ਅਤੇ ਮਹਾਸੰਕਟ ਦਾ ਸਾਹਮਣਾ ਕਰੇਗੀ। ਇਹੀ ਨਹੀਂ ਚੀਨ ਪੂਰੀ ਮਨੁੱਖਤਾ ’ਤੇ ਕਬਜ਼ਾ ਕਰ ਲਵੇਗਾ।

ਹਾਲਾਂਕਿ, ਬਾਲਕਨ ਇਲਾਕੇ ਦੀ ਨਾਸਤਰੇਦਮਸ ਕਹੀ ਜਾਣ ਵਾਲੀ ਬਾਬਾ ਵੈਂਗਾ ਨੇ ਇੱਕ ਚੰਗੀ ਭਵਿੱਖਬਾਣੀ ਵੀ ਕੀਤੀ ਹੈ, ਜਿਸ ਮੁਤਾਬਕ, ਸਾਲ 2021 ਵਿਚ ਦੁਨੀਆ ਨੂੰ ਮਹਾਮਾਰੀ ਦਾ ਰੂਪ ਧਾਰਣ ਕਰਦੀ ਜਾ ਰਹੀ ਕੈਂਸਰ ਦੀ ਬਿਮਾਰੀ ਦਾ ਇਲਾਜ ਮਿਲ ਜਾਵੇਗਾ। ਸਾਲ 2020 ਵਿਚ ਕੋਰੋਨਾ ਵਾਇਰਸ ਨਾਲ ਜੂਝ ਰਹੀ ਦੁਨੀਆ ਨੂੰ ਬੁਲਗਾਰੀਆ ਦੀ ਬਾਬਾ ਵੈਂਗਾ ਦੀ ਭਵਿੱਖਬਾਣੀ ਨੇ ਹੈਰਾਨੀ ਵਿਚ ਪਾ ਦਿੱਤਾ ਹੈ। ਕੋਰੋਨਾ ਵੈਕਸੀਨ ਦੇ ਆਉਣ ਤੋਂ ਬਾਅਦ ਦੁਨੀਆ ਦੀ ਚੈਨ ਦੀ ਉਮੀਦ ਕਰ ਰਹੀ ਸੀ ਪਰ ਇਸ ਭਵਿੱਖੀਬਾਣੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਬਾਬਾ ਵੈਂਗਾ ਨੇ ਕਿਹਾ ਕਿ ਸਾਲ 2021 ਵਿਚ ਤਿੰਨ ਰਾਕਸ਼ਸ ਇਕੱਠੇ ਹੋ ਜਾਣਗੇ ਅਤੇ ਇਕ ਮਜ਼ਬੂਤ ਡਰੈਗਨ ਦੁਨੀਆ ’ਤੇ ਕਬਜ਼ਾ ਕਰ ਲਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਾਲ ਵਿਚ ਦੁਨੀਆ ਸਾਹਮਣੇ ਮੁਸ਼ਕਲ ਸਮਾਂ ਆਵੇਗਾ। ਦੁਨੀਆ ਭਰ ਦੇ ਲੋਕ ਆਸਥਾ ਦੇ ਆਧਾਰ ’ਤੇ ਵੰਡ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਵਿਨਾਸ਼ਕਾਰੀ ਘਟਨਾਵਾਂ ਨੂੰ ਦੇਖ ਰਹੇ ਹਨ ਜੋ ਮਨੁੰਖਤਾ ਦੀ ਕਿਸਮਤ ਅਤੇ ਨੀਯਤ ਨੁੰ ਬਦਲ ਦੇਣਗੇ। ਬਾਬਾ ਦੇ ਕੁਝ ਭਗਤਾਂ ਦਾ ਕਹਿਣਾ ਹੈ ਕਿ ਇੱਥੇ ਡਰੈਗਨ ਤੋਂ ਮਤਲਬ ਚੀਨ ਦੇ ਦੁਨੀਆ ਵਿਚ ਵਧਦੇ ਪ੍ਰਭਾਵ ਤੋਂ ਹੈ। ਕਥਿਤ ਤੌਰ ’ਤੇ ਸਾਲ 1996 ਵਿਚ ਖੁਦ ਅਪਣੀ ਮੌਤ ਦੀ ਭਵਿੱਖਬਾਣੀ ਕਰਨ ਵਾਲੀ ਬਾਬਾ ਵੈਂਗਾ ਨੇ ਕਿਹਾ ਕਿ ਸਾਲ 2021 ਵਿਚ ਕੈਂਸਰ ਦਾ Îਇਲਾਜ ਦੁਨੀਆ ਨੂੰ ਮਿਲੇਗਾ ਉਨ੍ਹਾਂ ਕਿਹਾ ਕਿ ਉਹ ਦਿਨ ਆਵੇਗਾ ਜਦ ਕੈਂਸਰ ਨੂੰ ਲੋਹੇ ਦੀ ਜੰਜੀਰਾਂ ਵਿਚ ਬੰਨਿ੍ਹਆ ਜਾਵੇਗਾ। ਦੱਸ ਦੇਈਏ ਕਿ ਬਾਬਾ ਵੈਂਗਾ ਦੀ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ ਪਰ ਕਈ ਪੂਰੀ ਤਰ੍ਹਾਂ ਗਲਤ ਵੀ ਸਾਬਤ ਹੋਈਆਂ ਹਨ। ਬਾਬਾ ਵੈਂਗਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਭਵਿੱਖਬਾਣੀ ਸਾਲ 5079 ਤੱਕ ਜਾਰੀ ਰਹੇਗੀ ਜਦ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਦੁਨੀਆ ਖਤਮ ਹੋ ਜਾਵੇਗੀ।


Sanjeev

Content Editor

Related News