ਬੱਚਿਆਂ ਦੀਆਂ ਅੱਖਾਂ ਲਈ ਨੁਕਸਾਨਦਾਇਕ ਹੋ ਸਕਦੈ ਸੈਨੇਟਾਈਜ਼ਰ : ਸੋਧ

01/22/2021 5:29:11 PM

ਪੈਰਿਸ- ਕੋਰੋਨਾ ਵਾਇਰਸ ਤੋਂ ਬਚਣ ਲਈ ਦੁਨੀਆ ਭਰ ਦੇ ਲੋਕ ਅਲਕੋਹਲ ਨਾਲ ਬਣੇ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਹਨ। ਫਰਾਂਸ ਵਿਚ ਹੋਏ ਤਾਜ਼ਾ ਅਧਿਐਨ ਮੁਤਾਬਕ 2020 ਵਿਚ 2019 ਨਾਲੋਂ ਵਧੇਰੇ ਬੱਚੇ ਜ਼ਖ਼ਮੀ ਹੋਏ ਤੇ ਅਜਿਹੀਆਂ ਘਟਨਾਵਾਂ 7 ਗੁਣਾ ਵਧੀਆਂ ਹਨ। ਇਸ ਵਿਚੋਂ ਵਧੇਰੇ ਮਾਮਲੇ ਅੱਖਾਂ ਵਿਚ ਸੈਨੇਟਾਈਜ਼ਰ ਜਾਣ ਦੇ ਹਨ। 

ਹੁਣ ਸੋਧਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਲਤੀ ਨਾਲ ਸੈਨੇਟਾਈਜ਼ਰ ਬੱਚਿਆਂ ਦੀਆਂ ਅੱਖਾਂ ਵਿਚ ਚਲਾ ਗਿਆ ਤਾਂ ਉਨ੍ਹਾਂ ਦੀ ਨਜ਼ਰ ਤੱਕ ਜਾ ਸਕਦੀ ਹੈ। 


ਫਰੈਂਚ ਪੁਆਇਜ਼ਨ ਕੰਟਰੋਲ ਸੈਂਟਰ ਦੇ ਡਾਟਾ ਮੁਤਾਬਕ ਇਕ ਅਪ੍ਰੈਲ 2020 ਤੋਂ ਅਗਸਤ 2020 ਵਿਚਕਾਰ ਸੈਨੇਟਾਈਜ਼ਰ ਨਾਲ ਸਬੰਧਤ 232 ਘਟਨਾਵਾਂ ਵਾਪਰੀਆਂ ਜੋ ਪਿਛਲੇ ਸਾਲ ਸਿਰਫ਼ 33 ਸਨ। ਭਾਰਤੀ ਸੋਧਕਾਰਾਂ ਦਾ ਵੀ ਕਹਿਣਾ ਹੈ ਕਿ ਸੈਨੇਟਾਈਜ਼ਰ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਥਾਂ ਹੱਥ ਧੋਣ ਦੀ ਆਦਤ ਪਾਣੀ ਚਾਹੀਦੀ ਹੈ। 
 

Lalita Mam

This news is Content Editor Lalita Mam