ਵਾਇਰਸ ਦੇ ਚੱਲਦੇ Air India ਨੇ 31 ਜਨਵਰੀ ਤੋਂ 14 ਫਰਵਰੀ ਤੱਕ ਕੈਂਸਲ ਕੀਤੀ ਇਹ ਫਲਾਈਟ

01/29/2020 5:21:51 PM

ਬਿਜ਼ਨੈੱਸ ਡੈਸਕ—ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਚੀਨ ਦੇ ਫੈਲੇ ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ 31 ਜਨਵਰੀ ਤੋਂ 14 ਫਰਵਰੀ ਦੇ ਵਿਚਕਾਰ ਆਪਣੀ ਏ.ਆਈ.348/349 ਮੁੰਬਈ-ਦਿੱਲੀ-ਸ਼ੰਘਾਈ ਫਲਾਈਟ ਨੂੰ ਕੈਂਸਲ ਕਰ ਦਿੱਤਾ ਹੈ।
ਹਾਂਗਕਾਂਗ ਦੀ ਫਲਾਈਟ ਵੀ ਕੈਂਸਲ ਕੀਤੀ ਗਈ
ਚੀਨ ਦੀ ਯਾਤਰਾ ਨੂੰ ਲੈ ਕੇ ਜਾਰੀ ਕੀਤੀ ਗਈ ਚਿਤਾਵਨੀ ਨੂੰ ਧਿਆਨ 'ਚ ਰੱਖਦੇ ਹੋਏ ਵੱਡੀ ਗਿਣਤੀ 'ਚ ਲੋਕ ਆਪਣੇ ਟਿਕਟ ਕੈਂਸਲ ਕਰਵਾ ਰਹੇ ਹਨ। ਇਸ ਦੇ ਚੱਲਦੇ ਏਅਰਲਾਈਨਸ ਤੋਂ ਦਿੱਲੀ ਤੋਂ ਚੇਂਗਦੂ ਦੀ ਫਲਾਈਟ ਨੂੰ ਕੈਂਸਲ ਕਰਨ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਚੱਲਦੇ ਇੰਡੀਗੋ ਨੇ ਇਕ ਫਰਵਰੀ ਤੋਂ ਆਪਣੀ ਬੇਂਗਲੁਰੂ-ਹਾਂਗਕਾਂਗ ਫਲਾਈਟ ਨੂੰ ਕੈਂਸਿਲ ਕਰਨ ਦੀ ਗੱਲ ਕਹੀ ਹੈ।
ਅਸਥਾਈ ਤੌਰ 'ਤੇ ਕੈਂਸਿਲ ਕੀਤੀ ਗਈ ਫਲਾਈਟ
ਇੰਡੀਗੋ ਏਅਰਲਾਈਲ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਸਭ ਫੈਸਲੇ ਹਾਲਾਤ ਨੂੰ ਦੇਖਦੇ ਹੋਏ ਲਏ ਗਏ। ਜੇਕਰ ਹਾਲਾਤ 20 ਫਰਵਰੀ ਤੋਂ ਪਹਿਲਾਂ ਸੁਧਰ ਜਾਂਦੇ ਹਨ ਤਾਂ ਇਨ੍ਹਾਂ ਫਲਾਈਟਾਂ ਨੂੰ ਇਕ ਵਾਰ ਫਿਰ ਆਮ ਤੌਰ 'ਤੇ ਚਲਾਉਣਾ ਸ਼ੁਰੂ ਕੀਤਾ ਜਾਵੇਗਾ। ਏਅਰਲਾਈਨ ਨੇ ਕਿਹਾ ਕਿ ਇਨ੍ਹਾਂ ਫਲਾਈਟਾਂ ਨੂੰ ਕੈਂਸਿਲ ਕੀਤੇ ਜਾਣ ਦੇ ਚੱਲਦੇ ਯਾਤਰੀਆਂ ਨੂੰ ਉਨ੍ਹਾਂ ਦੀ ਟਿਕਟ ਦਾ ਪੂਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ


Aarti dhillon

Content Editor

Related News