ਅਫਗਾਨਿਸਤਾਨ ਵਿਚ ਹਵਾਈ ਹਮਲੇ ਵਿਚ ਚਾਰ ਅੱਤਵਾਦੀ ਮਾਰੇ ਗਏ

08/05/2020 2:59:35 PM

ਕਾਬੁਲ- ਅਫਗਾਨਿਸਤਾਨ ਦੇ ਉੱਤਰੀ ਫਰੀਆਬ ਸੂਬੇ ਵਿੱਚ ਦੌਲਤ ਅਬਾਦ ਜ਼ਿਲ੍ਹੇ ਵਿੱਚ ਤਾਲਿਬਾਨ ਦੇ ਅੱਤਵਾਦੀਆਂ ਦੇ ਬੇਸ ‘ਤੇ ਹੋਏ ਹਵਾਈ ਹਮਲੇ ਵਿਚ ਚਾਰ ਅੱਤਵਾਦੀ ਮਾਰੇ ਗਏ ਹਨ। ਉੱਤਰੀ ਖੇਤਰ ਵਿਚ ਫੌਜ ਦੇ ਬੁਲਾਰੇ ਮੁਹੰਮਦ ਹਨੀਫ ਰਜਾਈ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਤਾਲਿਬਾਨ ਅੱਤਵਾਦੀਆਂ ਦਾ ਇਕ ਸਮੂਹ ਮੰਗਲਵਾਰ ਨੂੰ ਪਾਬੰਦੀਸ਼ੁਦਾ ਦੌਲਤ ਆਬਾਦ ਜ਼ਿਲ੍ਹੇ ਦੇ ਸ਼ਸ਼ਪਾਰ ਖੇਤਰ ਵਿਚ ਅਫਗਾਨਿਸਤਾਨ ਦੀ ਫੌਜ ਦੀਆਂ ਚੌਕੀਆਂ ‘ਤੇ ਹਮਲਾ ਕਰਨ ਲਈ ਇਕੱਠੇ ਹੋਏ ਸਨ ਪਰ ਹਵਾਈ ਫੌਜ ਦੇ ਲੜਾਕਿਆਂ ਨੇ ਕੱਲ ਦੁਪਹਿਰ ਅੱਤਵਾਦੀਆਂ ਦੀ ਛੁਪਣਗਾਹ ‘ਤੇ ਹਮਲਾ ਕੀਤਾ ਜਿਸ ਵਿਚ ਚਾਰ ਅੱਤਵਾਦੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਰੇਜਈ ਨੇ ਕਿਹਾ ਕਿ ਇਕ ਹਵਾਈ ਹਮਲੇ ਵਿਚ ਤਾਲਿਬਾਨੀ ਸਥਾਨਕ ਕਮਾਂਡਰ ਮੌਲਵੀ ਸ਼ਫੀ ਵੀ ਮਾਰਿਆ ਗਿਆ ਹੈ। ਤਾਲਿਬਾਨ ਅੱਤਵਾਦੀਆਂ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

Lalita Mam

This news is Content Editor Lalita Mam