ਫਿਲੀਪੀਨ ''ਚ 6.5 ਤੀਬਰਤਾ ਨਾਲ ਆਇਆ ਭੂਚਾਲ

02/11/2017 2:54:11 AM

ਮਨੀਲਾ— ਫਿਲੀਪੀਨ ਦੇ ਦੱਖਣੀ ਹਿੱਸੇ ''ਚ 10 ਫਰਵਰੀ ਨੂੰ 6.5 ਤੀਬਰਤਾ ਨਾਲ ਭੂਚਾਲ ਆਇਆ। ਇਸ ਭੂਚਾਲ ਕਾਰਨ ਦੋ ਲੋਕ ਜ਼ਖਮੀ ਹੋ ਗਏ ਅਤੇ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ। ਇਸ ਭੂਚਾਲ ਦੇ ਝਟਕੇ ਤੋਂ ਬਾਅਦ ਸੈਂਕੜੇ ਲੋਕ ਸੁਰੱਖਿਅਤ ਥਾਵਾਂ ''ਤੇ ਚਲੇ ਗਏ। ਫਿਲੀਪੀਨ ਦੇ ਭੂਚਾਲ ਵਿਗਿਆਨ ਅਤੇ ਜਵਾਲਾਮੁਖੀ ਵਿਗਿਆਨ ਸੰਸਥਾ ਦੇ ਰੇਨਾਤੋ ਸੋਲਿਡਮ ਨੇ ਕਿਹਾ ਕਿ ਰਾਜਧਾਨੀ ਸ਼ਹਿਰ ਸੁਰਿਗਾਓ ਦੇ ਕਰੀਬ 14 ਕਿਲੋਮੀਟਰ ਉੱਤਰੀ ਪੱਛਮੀ ''ਚ ਜ਼ਮੀਨ ਤੋਂ 11 ਕਿਲੋਮੀਟਰ ਹੇਠਾਂ ਇਸ ਭੂਚਾਲ ਦਾ ਕੇਂਦਰ ਸੀ ਜਿਸ ਕਾਰਨ ਕਿਸੇ ਤਰ੍ਹਾਂ ਦੀ ਸਨਾਮੀ ਦਾ ਖਤਰਾ ਨਹੀਂ ਹੈ। ਭੂਚਾਲ ਆਉਣ ਕਾਰਨ ਕਈ ਲੋਕ ਰਾਤ ਨੂੰ ਘਰੋਂ ਬਾਹਰ ਨਿਕਲ ਕੇ ਸੜਕਾਂ ''ਤੇ ਆ ਗਏ। ਉਥੇ ਹੀ ਕੁਝ ਬੱਚੇ ਘਬਰਾ ਕੇ ਚਿੱਕਾ ਮਾਰਨ ਲੱਗ ਗਏ। ਜਾਣਕਾਰੀ ਮੁਤਾਬਕ ਇਕ ਛੋਟੇ ਪ੍ਰਾਇਮਰੀ ਸਕੂਲ ਦੀ ਇਮਾਰਤ ਟੁੱਟ ਗਈ ਜਿਸ ਕਾਰਨ ਉਥੇ ਖੜ੍ਹੀ ਇਕ ਕਾਰ ਹੇਠਾ ਦੱਬ ਗਈ।