ਅਫਗਾਨਿਸਤਾਨ ''ਚ ਤਾਲਿਬਾਨ ਦਾ ਹਮਲਾ, 5 ਮਰੇ ਤੇ 16 ਜ਼ਖਮੀ

06/21/2020 4:50:59 PM

ਪੁਲ-ਏ-ਖੁਮਰੀ— ਅਫਗਾਨਿਸਤਾਨ ਦੇ ਉੱਤਰੀ ਸੂਬੇ ਬਾਗਲਾਨ 'ਚ ਜ਼ਿਲ੍ਹਾ ਥਾਣਾ 'ਚ ਸ਼ਨੀਵਾਰ ਰਾਤ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ 'ਚ ਤਿੰਨ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ।

ਇਸ 'ਚ ਦੋ ਅੱਤਵਾਦੀ ਵੀ ਮਾਰੇ ਗਏ, ਜਦੋਂ 16 ਲੋਕ ਜ਼ਖਮੀ ਹੋ ਗਏ। ਨਾਹਰੀਨ ਦੇ ਜ਼ਿਲ੍ਹਾ ਪੁਲਸ ਪ੍ਰਮੁੱਖ ਫਜਲੁਦੀਨ ਮੁਰਾਦੀ ਨੇ ਐਤਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ਨੀਵਾਰ ਰਾਤ ਸੂਬੇ ਦੀ ਰਾਜਧਾਨੀ ਪੁਲ-ਏ-ਖੁਮਰੀ ਦੇ ਪੂਰਬੀ ਹਿੱਸੇ 'ਚ ਸਥਿਤ ਨਾਹਰੀਨ ਥਾਣਾ 'ਤੇ ਤਾਲਿਬਾਨੀ ਅੱਤਵਾਦੀਆਂ ਦੇ ਇਕ ਸਮੂਹ ਨੇ ਹਮਲਾ ਕੀਤਾ।
ਇਸ ਦੌਰਾਨ ਰਾਸ਼ਟਰੀ ਪੁਲਸ ਤੇ ਸਥਾਨਕ ਪੁਲਸ ਦੇ 11 ਜਵਾਨ ਤੇ 5 ਪੰਜ ਅੱਤਵਾਦੀ ਜ਼ਖਮੀ ਹੋ ਗਏ। ਜ਼ਖਮੀ ਪੁਲਸ ਜਵਾਨਾਂ ਨੂੰ ਐਤਵਾਰ ਤੜਕੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਹਮਲਾਵਾਰ ਅੱਤਵਾਦੀ ਮੋਟਰਸਾਈਕਲ 'ਤੇ ਸਵਾਰ ਹੋ ਕਏ ਆਏ ਸਨ ਅਤੇ ਨਾਲ ਦੇ ਪਹਾੜਾਂ ਵੱਲ ਭੱਜ ਗਏ।


Sanjeev

Content Editor

Related News