ਦੱਖਣੀ ਕੋਰੀਆ 'ਚ ਕੋਰੋਨਾ ਦੇ 44 ਹੋਰ ਨਵੇਂ ਮਾਮਲੇ ਸਾਹਮਣੇ ਆਏ

07/12/2020 3:13:51 PM

ਸੋਲ— ਦੱਖਣੀ ਕੋਰੀਆ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਸੰਕਰਮਣ ਦੇ 44 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਐਤਵਾਰ ਨੂੰ ਇੱਥੇ ਕੁੱਲ ਗਿਣਤੀ 13,417 ਹੋ ਗਏ।

ਦੱਖਣੀ ਕੋਰੀਆ 'ਚ ਸੰਕਰਮਣ ਕਾਰਨ ਮਰਨ ਵਾਲਿਆਂ ਦੀ ਗਿਣਤੀ 289 ਹੈ। ਕੋਰੀਆ ਦੇ ਬਿਮਾਰੀ ਕੰਟਰੋਲ ਤੇ ਰੋਕਥਾਮ ਕੇਂਦਰ ਮੁਤਾਬਕ, ਨਵੇਂ ਮਾਮਲਿਆਂ 'ਚੋਂ 21 ਮਾਮਲੇ ਸਥਾਨਕ ਹਨ।


ਇਨ੍ਹਾਂ 'ਚੋਂ ਜ਼ਿਆਦਾਤਰ ਸੰਘਣੀ ਆਬਾਦੀ ਵਾਲੇ ਸੋਲ ਮਹਾਨਗਰ ਖੇਤਰਾਂ ਜਾਂ ਦੋ ਕੇਂਦਰੀ ਸ਼ਹਿਰਾਂ ਦੇ ਹਨ। ਏਜੰਸੀ ਨੇ ਕਿਹਾ ਕਿ 23 ਹੋਰ ਮਾਮਲੇ ਵਿਦੇਸ਼ੀ ਸਨ। ਦੱਖਣੀ ਕੋਰੀਆ 'ਚ ਮਈ 'ਚ ਸਰੀਰਕ ਦੂਰੀ ਦੇ ਨਿਯਮਾਂ 'ਚ ਢਿੱਲ ਦਿੱਤੀ ਗਈ ਸੀ ਅਤੇ ਉਦੋਂ ਤੋਂ ਇੱਥੇ ਹਰ ਰੋਜ਼ 30-60 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।


Sanjeev

Content Editor

Related News