ਦੱਖਣੀ ਕੋਰੀਆ ''ਚ ਕੋਵਿਡ-19 ਸੰਕ੍ਰਮਿਤਾਂ ਦੀ ਗਿਣਤੀ 14,000 ਤੋਂ ਪਾਰ

08/06/2020 8:49:18 PM

ਸਿਓਲ— ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਮਹਾਮਾਰੀ ਦੇ 43 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਦੇਸ਼ ਵਿਚ ਕੋਰੋਨਾ ਸੰਕਰਮਣ ਦੀ ਗਿਣਤੀ ਵੱਧ ਕੇ 14,499 ਹੋ ਗਈ ਹੈ।
 

ਪਿਛਲੇ ਅੱਠ ਦਿਨਾਂ ਦੌਰਾਨ ਦੇਸ਼ ਵਿਚ ਪ੍ਰਤੀ ਦਿਨ 40 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਬਹੁਤੇ ਹਲਕੇ ਲੱਛਣ ਅਤੇ ਬਾਹਰੋਂ ਆਏ ਮਾਮਲੇ ਹਨ। 20 ਬਾਹਰੀ ਮਾਮਲੇ ਆਏ ਹਨ, ਜਿਸ ਤੋਂ ਬਾਅਦ ਬਾਹਰੀ ਮਾਮਲਿਆਂ ਦੀ ਗਿਣਤੀ ਵੱਧ ਕੇ 2,520 ਹੋ ਗਈ ਹੈ ਅਤੇ ਬਾਹਰੀ ਮਾਮਲਿਆਂ ਦੀ ਗਿਣਤੀ 26 ਜੂਨ ਤੋਂ ਦੁੱਗਣੀ ਹੋ ਗਈ ਹੈ।

ਇਸ ਦੇ ਨਾਲ ਹੀ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 302 ਹੈ ਅਤੇ ਕੁੱਲ ਮੌਤ ਦਰ 2.08 ਫੀਸਦੀ ਹੈ। ਇਸ ਤੋਂ ਇਲਾਵਾ, ਕੋਰੋਨਾ ਤੋਂ 95 ਹੋਰ ਲੋਕਾਂ ਦੀ ਰਿਕਵਰੀ ਤੋਂ ਬਾਅਦ ਠੀਕ ਹੋਏ ਲੋਕਾਂ ਦੀ ਗਿਣਤੀ 13,501 ਤੱਕ ਪਹੁੰਚ ਗਈ ਹੈ ਅਤੇ ਮਰੀਜ਼ਾਂ ਦੀ ਰਿਕਵਰੀ ਦਰ 93.12 ਫੀਸਦੀ ਹੈ। ਦੱਖਣੀ ਕੋਰੀਆ ਵਿਚ 3 ਜਨਵਰੀ ਤੋਂ ਤਕਰੀਬਨ 1.6 ਮਿਲੀਅਨ ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 1,573,957 ਲੋਕਾਂ ਦੀ ਰਿਪੋਰਟ ਨੈਗੇਟਿਵ ਰਹੀ ਹੈ ਅਤੇ 18,031 ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।


Sanjeev

Content Editor

Related News