ਲੱਤਾਂ ਤੋਂ ਖੂਨ ਦੀ ਪਿਚਕਾਰੀ ਛੱਡਦੈ ਲੇਡੀ ਬਰਡ

11/04/2020 1:55:09 PM

‘ਲੇਡੀ ਬਰਡ’ ਇਕ ਆਕਰਸ਼ਕ ਰੰਗ-ਬਿਰੰਗਾ ਕੀੜਾ ਹੁੰਦਾ ਹੈ, ਜਿ ਸਦੇ ਸਰੀਰ ’ਚ ਹੋਰਨਾਂ ਕੀੜਿਆਂ ਵਾਂਗ ਖੂਨ ਦੀਆਂ ਨਾੜੀਆਂ ’ਚ ਖੂਨ ਨਹੀਂ ਹੁੰਦਾ ਸਗੋਂ ਸਾਰੇ ਸਰੀਰ ’ਚ ਖੂਨ ਭਰਿਆ ਹੁੰਦਾ ਹੈ। ਯਾਨੀ ਇਸਦਾ ਅੰਗ-ਅੰਗ ਖੂਨ ਨਾਲ ਭਰਿਆ ਹੁੰਦਾ ਹੈ।

 

ਜਦੋਂ ਇਹ ਕੀੜਾ ਖੂਨ ਦੀ ਪਿਚਕਾਰੀ ਛੱਡਣਾ ਚਾਹੁੰਦਾ ਹੈ, ਓਦੋਂ ਇਹ ਆਪਣੇ ਪੇਟ ਨੂੰ ਦਬਾਕੇ ਸਰੀਰ ’ਚ ਖੂਨ ਦੇ ਦਬਾਅ ਨੂੰ ਵਧਾ ਦਿੰਦਾ ਹੈ, ਜਿਸ ਕਾਰਣ ਇਸ ਦੇ ਪੈਰਾਂ ਦੇ ਜੋੜਾਂ ਦੀ ਪਤਲੀ-ਜਿਹੀ ਚਮੜੀ ਫੱਟ ਜਾਂਦੀ ਹੈ ਅਤੇ ਉਥੋਂ ਖੂਨ ਦੀ ਪਿਚਕਾਰੀ ਫੁੱਟ ਪੈਂਦੀ ਹੈ। ਜਦੋਂ ‘ਲੇਡੀ ਬਰਡ’ ਕਿਸੇ ਵਸਤੂ ਜਾਂ ਜੀਵ ਨੂੰ ਦੇਖਕੇ ਬੁਰੀ ਤਰ੍ਹਾਂ ਘਬਰਾ ਜਾਂਦਾ ਹੈ, ਤਾਂ ਹੀ ਘਬਰਾਹਟ ਦੀ ਅਵਸਥਾ ’ਚ ਇਹ ਆਪਣੇ ਸਰੀਰ ’ਚ ਖੂਨ ਦਬਾਅ ਵਧਾਕੇ ਆਪਣੀ ਲੱਤਾਂ ਨਾਲ ਖੂਨ ਦੀ ਪਿਚਕਾਰੀ ਛੱਡਦਾ ਹੈ।

Lalita Mam

This news is Content Editor Lalita Mam