ਦੋ ਗ੍ਰਾਮ ਭਾਰੇ ਕੀੜਾ ਪੰਛੀ’

11/24/2020 5:37:36 PM

ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਕ ਪੰਛੀ ਅਜਿਹਾ ਵੀ ਪਾਇਆ ਜਾਂਦਾ ਹੈ, ਜਿਸਦਾ ਭਾਰ ਸਿਰਫ ਦੋ ਗ੍ਰਾਮ ਦੇ ਨੇੜੇ ਹੁੰਦਾ ਹੈ। ਮਧੁਮੱਖੀ ਵਾਂਗ ਬੁੜ-ਬੁੜ ਕਰਨ ਵਾਲਾ ਬੀ-ਹਮਿੰਗ ਬਰਡ ਦੁਨੀਆ ਦਾ ਸਭ ਤੋਂ ਛੋਟਾ ਅਤੇ ਸਭ ਤੋਂ ਹਲਕਾ ਪੰਛੀ ਹੈ ਪਰ ਸਭ ਤੋਂ ਛੋਟਾ ਪੰਛੀ ਹੋਣ ਦੇ ਨਾਲ-ਨਾਲ ਇਹ ਬੇਹੱਦ ਸੁੰਦਰ ਵੀ ਹੈ। ਉਡਦੇ ਹੋਏ ਬੁੜ-ਬੁੜ ਵਰਗੀ ਆਵਾਜ਼ ਕੱਢਣ ਵਾਲੇ ਸਿਰਫ 5 ਸੈਂਟੀਮੀਟਰ ਲੰਬੇ ਇਸ ਪੰਛੀ ਨੂੰ ਇਸਦੇ ਛੋਟੇ ਆਕਾਰ ਅਤੇ ਘੱਟ ਭਾਰ ਕਾਰਣ ਕਈ ਵਾਰ ਲੋਕ ਕਈ ਵਾਰ ਇਸਨੂੰ ਕੀੜਾ ਵੀ ਸਮਝ ਲੈਂਦੇ ਹਨ, ਇਸ ਲਈ ਇਸਨੂੰ ‘ਕੀੜਾ ਪੰਛੀ’ ਵੀ ਕਿਹਾ ਜਾਂਦਾ ਹੈ।

ਇਹ ਪੰਛੀ ਜ਼ਿਆਦਾਤਰ ਮਧੁਰਸ ਦਾ ਸੇਵਨ ਕਰਦਾ ਹੈ, ਜਿਸਨੂੰ ਇਹ ਆਪਣੀ ਲੰਬੀ ਚੁੰਜ ਦੀ ਮਦਦ ਨਾਲ ਫੁੱਲਾਂ ਤੋਂ ਕੱਢ ਦੇ ਪੀਂਦਾ ਹੈ। ਇਸਦੀ ਚੁੰਜ ਇਸਦੇ ਸਰੀਰ ਤੋਂ ਲਗਭਗ ਤਿੰਨ ਗੁਣਾ ਲੰਬੀ ਹੁੰਦੀ ਹੈ। ਮਧੁਰਸ ਲਈ ਫੁੱਲਾਂ ’ਤੇ ਮੰਡਰਾਉਂਦੇ ਸਮੇਂ ਬੁੜ-ਬੁੜ ਵਰਗੀ ਆਵਾਜ਼ ਕੱਢਦੇ ਹਨ। ਖੁਦ ਨੂੰ ਕਿਸੇ ਇਕ ਥਾਂ ਸਥਿਰ ਰੱਖਣ ਲਈ ਇਹ ਪੰਛੀ ਇਕ ਸੈਕੰਡ ਤੋਂ ਲਗਭਗ 90 ਵਾਰ ਆਪਣੇ ਪੰਖ ਫੜਫੜਾਉਂਦਾ ਹੈ।

Lalita Mam

This news is Content Editor Lalita Mam